ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀਲੰਕਾ ਦੇ ਪ੍ਰਮੁੱਖ ਖਿਡਾਰੀਆਂ ਨੇ ਪਾਕਿ ਜਾਣ ਤੋਂ ਕੀਤਾ ਇਨਕਾਰ, PCB ਚਿੰਤਤ

 

ਕਪਤਾਨ ਦਿਮੁਥ ਕਰੁਣਾਰਤਨੇ, ਲਸਿਥ ਮਲਿੰਗਾ ਅਤੇ ਐਂਜੇਲੋ ਮੈਥਿਊਜ਼ ਵਰਗੇ ਸ੍ਰੀਲੰਕਾ ਦੇ ਸੀਨੀਅਰ ਖਿ਼ਡਾਰੀਆਂ ਦੇ ਇਸ ਮਹੀਨੇ ਸੀਮਿਤ ਓਵਰਾਂ ਦੀ ਲੜੀ ਲਈ ਪਾਕਿ ਦੌਰੇ ਉੱਤੇ ਜਾਣ ਤੋਂ ਲਗਾਤਾਰ ਇਨਕਾਰ ਕਰਨ ਨਾਲ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅਧਿਕਾਰੀ ਚਿੰਤਤ ਹਨ।

 

ਹਾਲਾਂਕਿ, ਪੀਸੀਬੀ ਨੇ ਸ੍ਰੀਲੰਕਾ ਦੇ ਸੀਨੀਅਰ ਖਿਡਾਰੀਆਂ ਦੀ ਉਪਲਬੱਧਤਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਬੋਰਡ ਦੇ ਸੂਤਰਾਂ ਅਨੁਸਾਰ ਉਹ ਸ੍ਰੀਲੰਕਾ ਕ੍ਰਿਕਟ ਅਧਿਕਾਰੀਆਂ ਅਤੇ ਖੇਡ ਮੰਤਰੀ ਹਰਿਨ ਫਰਨਾਂਡੋ ਨਾਲ ਸੰਪਰਕ ਵਿੱਚ ਹਨ। 

 

ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਪਾਕਿ ਦੌਰੇ ਉੱਤੇ ਗਈ ਸ੍ਰੀਲੰਕਾਈ ਟੀਮ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਹਾਲਾਂਕਿ, ਇਸ ਹਮਲੇ ਵਿੱਚ ਕਿਸੇ ਖ਼ਿਡਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਸੀ।


ਕਰੁਣਾਰਤਨੇ, ਮਲਿੰਗਾ ਅਤੇ ਮੈਥਿਊਜ਼ ਨੇ ਦੌਰੇ 'ਤੇ ਜਾਣ ਤੋਂ ਕੀਤਾ ਇਨਕਾਰ

ਇੱਕ ਸੂਤਰ ਨੇ ਕਿਹਾ ਕਿ ਤਕਨੀਕੀ ਤੌਰ 'ਤੇ ਇਹ ਸ੍ਰੀਲੰਕਾ ਕ੍ਰਿਕਟ ਬੋਰਡ ਦਾ ਅੰਦਰੂਨੀ ਮਾਮਲਾ ਹੈ। ਇਸ ਲਈ ਅਸੀਂ ਟਿੱਪਣੀ ਨਹੀਂ ਕਰ ਸਕਦੇ। ਪਰ ਇਹ ਦੌਰਾ 25 ਸਤੰਬਰ ਤੋਂ ਹੈ ਅਤੇ ਅਸੀਂ ਉਨ੍ਹਾਂ ਨੂੰ ਕਰਾਚੀ ਅਤੇ ਲਾਹੌਰ ਵਿੱਚ ਮੇਜ਼ਬਾਨੀ ਲਈ ਸਾਰੀਆਂ ਤਿਆਰੀਆਂ ਕਰ ਰਹੇ ਹਾਂ।

 

ਸੂਤਰ ਨੇ ਕਿਹਾ ਕਿ ਸ੍ਰੀਲੰਕਾ ਕ੍ਰਿਕਟ ਬੋਰਡ ਤਿੰਨ ਵਨਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਜੋ ਵੀ ਟੀਮ ਸ਼੍ਰੀਲੰਕਾ ਕ੍ਰਿਕਟ ਭੇਜੇਗਾ, ਉਸ ਨੂੰ ਪਾਕਿਸਤਾਨ ਸਵੀਕਾਰ ਕਰੇਗਾ। 


ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟੈਸਟ ਅਤੇ ਵਨਡੇ ਕਪਤਾਨ ਕਰੁਣਾਰਤਨੇ, ਟੀ-20 ਕਪਤਾਨ ਮਲਿੰਗਾ ਅਤੇ ਸੀਨੀਅਰ ਆਲਰਾਊਂਡਰ ਐਂਜੇਲੋ ਮੈਥਿਊਜ਼ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Cricket Board Officials are in worry after senior players of Sri Lanka like Lasith Malinga Dimuth Karunaratne and Angelo Matthews refused to tour Pakistan