ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਨ ਅਲੀ ਨੇ ਆਪਣੀ ਲਾੜੀ ਲਈ ਖ਼ਰੀਦਿਆ ਨਵਾਂ ਘਰ 

 

ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਭਾਰਤੀ ਲੜਕੀ ਸ਼ਾਮੀਆ ਆਰਜੂ ਨਾਲ ਵਿਆਹ ਦੀਆਂ ਤਿਆਰੀਆਂ ਜਾਰੀ ਹਨ। ਖ਼ਬਰਾਂ ਅਨੁਸਾਰ ਹਸਨ ਅਲੀ ਨੇ ਆਪਣੀ ਹੋਣ ਵਾਲੀ ਪਤਨੀ ਲਈ ਇੱਕ ਘਰ ਖ਼ਰੀਦਿਆ ਹੈ। 

 

ਜਿਓ ਨਿਊਜ਼ ਅਨੁਸਾਰ ਹਸਨ ਅਲੀ ਅਤੇ ਸ਼ਾਮੀਆ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਸਨ ਅਲੀ ਨੇ ਸ਼ਾਮੀਆ ਲਈ ਇੱਕ ਘਰ ਖ਼ਰੀਦਿਆ ਹੈ ਅਤੇ ਇਸ ਨੂੰ ਸਜਾਉਣ ਦਾ ਕੰਮ ਜਾਰੀ ਹੈ। 

 

ਹਸਨ ਅਲੀ ਨੇ ਖ਼ੁਦ ਕਿਹਾ ਹੈ ਕਿ ਵਿਆਹ ਅਜੇ ਤੈਅ ਨਹੀਂ ਹੋਇਆ ਹੈ ਅਤੇ ਗੱਲਬਾਤ ਚੱਲ ਰਹੀ ਹੈ। ਐਕਸਪ੍ਰੈੱਸ ਨਿਊਜ਼ ਨੇ ਦੱਸਿਆ ਹੈ ਕਿ ਹਸਨ ਕੱਲ੍ਹ (ਵੀਰਵਾਰ ਨੂੰ) ਆਪਣੇ ਵਿਆਹ ਦਾ ਰਸਮੀ ਐਲਾਨ ਕਰ ਸਕਦੈ ਹਨ।

 

ਜੀਓ ਨਿਊਜ਼ ਅਨੁਸਾਰ ਕ੍ਰਿਕਟਰ ਦਾ ਘਰ ਵਾਲੇ ਖੁੱਲ੍ਹ ਕੇ ਵਿਆਹ ਬਾਰੇ ਜਾਣਕਾਰੀ ਦੇ ਰਹੇ ਹਨ।   ਹਸਨ ਅਲੀ ਦੇ ਵਿਆਹ ਬਾਰੇ ਉਸ ਦੇ ਭਰਾ ਅਤਾ ਓਰ ਰਹਿਮਾਨ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ 17-18 ਅਗਸਤ ਨੂੰ ਦੁਬਈ ਦੀ ਉਡਾਨ ਫੜਾਂਗੇ। 

 

ਹਾਲਾਂਕਿ, ਦੁਲਹਨ ਭਾਰਤੀ ਹੈ ਪਰ ਵਿਆਹ ਦੁਬਈ ਵਿੱਚ ਹੋਵੇਗਾ। ਬਾਕੀ ਦੀਆਂ ਰਸਮਾਂ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਵੇਗੀ। ਰਹਿਮਾਨ ਨੇ ਇਹ ਵੀ ਕਿਹਾ ਕਿ ਪਰਿਵਾਰਕ ਮੈਂਬਰ ਅਤੇ ਨੇੜਲੇ ਦੋਸਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan cricketer hasan ali purchase a new home for wife