ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asia Cup 2018: ਅਫ਼ਰੀਦੀ ਨੇ ਕਿਹਾ- ਇਸ ਭਾਰਤੀ ਗੇਂਦਬਾਜ਼ ਤੋਂ ਬਚੋ

ਸ਼ਾਹਿਦ ਅਫ਼ਰੀਦੀ

ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਸ਼ੁਰੂ ਹੋਣ ਵਿੱਚ ਸਿਰਫ ਕੁਝ ਘੰਟੇ ਬਾਕੀ ਹਨ। ਬੇਸ਼ੱਕ ਟੀਮ ਇੰਡੀਆ ਅਤੇ ਪਾਕਿਸਤਾਨ ਨੇ ਸੁਪਰ ਚਾਰ ਵਿੱਚ ਜਗ੍ਹਾ ਬਣਾ ਲਈ ਹੈ ਪਰ ਇਸ ਮੈਚ ਵਿੱਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਇਹ ਮੈਚ ਪੂਰੀ ਤਰ੍ਹਾਂ ਨਾਲ ਹਿੱਟ ਹੋਣ ਦੀ ਸੰਭਾਵਨਾ ਹੈ। ਨਾਲ ਹੀ ਸਟੇਡੀਅਮ ਵੀ ਪੂਰਾ ਭਰੀਆ ਹੋਇਆ ਹੋਵੇਗਾ।

 

ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਮਹਾਨ ਆਲ ਰਾਊਂਡਰ ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਦੀ ਟੀਮ ਨੂੰ ਸਲਾਹ ਦਿੱਤੀ ਹੈ। ਅਫਰੀਦੀ ਨੇ ਕਿਹਾ ਹੈ ਕਿ ਇਸ ਮੈਚ ਵਿੱਚ ਭਾਰਤੀ ਟੀਮ ਲਈ ਸਭ ਤੋਂ ਵੱਡਾ ਖ਼ਤਰਨਾਕ ਖ਼ਤਰਾ ਫ਼ਖ਼ਰ ਜਮਾਨ ਤੋਂ ਹੈ। ਪਰ ਸਾਬਕਾ ਪਾਕਿਸਤਾਨੀ ਕਪਤਾਨ ਅਤੇ ਆਲ ਰਾਊਂਡਰ ਸ਼ਾਹਿਦ ਅਫਰੀਦੀ ਨੇ ਸਲਾਹ ਦਿੱਤੀ ਹੈ ਕਿ ਉਹ ਦੌੜਾਂ ਦੀ ਸ਼ੇਖ਼ੀ ਨਾ ਮਾਰਨ। ਟੀਮ ਇੰਡੀਆ ਅੱਗੇ  ਸੰਭਲ ਕੇ ਬੱਲੇਬਾਜੀ ਕਰਨ ਲਈ ਆਉਣ।

 

ਵਿਸ਼ੇਸ਼ ਤੌਰ 'ਤੇਜਸਪ੍ਰੀਤ ਬੁਮਰਾਹ ਦੇ ਅੱਗੇ ਧਿਆਨ ਨਾਲ ਖੇਡਣ। ਬੂਮਰਾਹ ਇੱਕ ਸ਼ਾਨਦਾਰ ਗੇਂਦਬਾਜ਼ ਹੈ। ਅਸਲ 'ਚ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਫ਼ਖਰ ਨੂੰ ਬਮਰਾਹ ਨੇ ਆਊਟ ਕਰ ਦਿੱਤਾ ਸੀ। ਪਰ ਉਹ ਨੌਂ ਬਾੱਲ ਹੋ ਗਈ ਸੀ। ਇਸੇ ਕਰਕੇ ਅਫਰੀਦੀ ਨੇ ਬਮਰਾਹ ਦੇ ਸਾਹਮਣੇ ਫਖ਼ਰ ਨੂੰ ਸੰਭਲ ਕੇ ਖੇਡਣ ਲਈ ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan cricketer shahid afridi warns fakhar zaman and entire pakistan team be aware from jaspreet bumrah