ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਕਸਿੰਗ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਪਾਕਿਸਤਾਨੀ ਕ੍ਰਿਕਟਰ, ਫਰਵਰੀ 'ਚ ਹੋਵੇਗੀ ਸਜ਼ਾ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਟੀ20 ਸਪਾਟ ਫਿਕਸਿੰਗ ਮਾਮਲੇ 'ਚ ਸਾਥੀ ਕ੍ਰਿਕਟਰਾਂ ਨੂੰ ਰਿਸ਼ਵਤ ਦੇਣ ਦੀ ਸਾਜਿਸ਼ 'ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਉਸ ਦੇ ਵਿਰੁੱਧ ਬ੍ਰਿਟੇਨ ਦੀ ਇੱਕ ਅਦਾਲਤ 'ਚ ਟ੍ਰਾਇਲ ਚਲਾਇਆ ਗਿਆ, ਜਿਸ ਤੋਂ ਬਾਅਦ ਉਹ ਦੋਸ਼ੀ ਪਾਇਆ ਗਿਆ। ਦੋ ਹੋਰ ਯੁਸੂਫ ਅਨਵਰ ਅਤੇ ਮੁਹੰਮਦ ਏਜਾਜ਼ ਨੇ ਪੀਐਸਐਲ ਖਿਡਾਰੀਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਦੀ ਗੱਲ ਕਬੂਲ ਕੀਤੀ ਹੈ।
 

ਤਿਨਾਂ ਨੂੰ ਸਜ਼ਾ ਫਰਵਰੀ 'ਚ ਤੈਅ ਹੋਵੇਗੀ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਸਾਲ 2016 'ਚ ਬੰਗਲਾਦੇਸ਼ ਪ੍ਰੀਮਿਅਰ ਲੀਗ 'ਚ ਵੀ ਫਿਕਸਿੰਗ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ ਪੀਐਸਐਲ 2017 'ਚ ਮੈਚ ਫਿਕਸ ਕੀਤੇ ਗਏ। ਦੋਹਾਂ ਮਾਮਲਿਆਂ 'ਚ ਇਸ ਸਲਾਮੀ ਬੱਲੇਬਾਜ ਨੇ ਇੱਕ ਓਵਰ ਦੀ ਪਹਿਲੀ ਦੋ ਗੇਂਦਾਂ 'ਤੇ ਦੌੜਾਂ ਨਹੀਂ ਬਣਾਈਆਂ, ਜਿਸ ਦੇ ਬਦਲੇ ਉਸ ਨੂੰ ਪੈਸੇ ਦਿੱਤੇ ਗਏ।
 

ਜਮਸ਼ੇਦ ਨੇ ਪੀਐਸਐਲ 'ਚ 9 ਫਰਵਰੀ ਨੂੰ ਇਸਲਾਮਾਬਾਦ ਯੂਨਾਈਟਿਡ ਅਤੇ ਪੇਸ਼ਾਵਰ ਜਲਮੀ ਵਿਚਕਾਰ ਦੁਬਈ 'ਚ ਖੇਡੇ ਗਏ ਮੈਚ 'ਚ ਖਿਡਾਰੀਆਂ ਨੂੰ ਫਿਕਸਿੰਗ ਲਈ ਉਕਸਾਇਆ ਸੀ। ਜਮਸ਼ੇਦ ਨੇ ਪਾਕਿਸਤਾਨ ਲਈ ਟੈਸਟ, ਇੱਕ ਰੋਜ਼ਾ ਅਤੇ ਟੀ20 ਮੈਚ ਖੇਡੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Nasir Jamshed pleads guilty in PSL bribery case