ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਗੇਂਦਬਾਜ ਦੀ ਟੁੱਟੀ ਪਸਲੀ, ਸ੍ਰੀਲੰਕਾ ਵਿਰੁੱਧ ਟੈਸਟ ਲੜੀ 'ਚੋਂ ਬਾਹਰ ਹੋਇਆ

ਸ੍ਰੀਲੰਕਾ ਵਿਰੁੱਧ ਘਰੇਲੂ ਟੈਸਟ ਲੜੀ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ ਹਸਨ ਅਲੀ ਦੀ ਪਸਲੀ ਦੀ ਹੱਡੀ ਟੁੱਟ ਗਈ ਹੈ। ਹਸਨ ਨੂੰ ਪਾਕਿਸਤਾਨ ਦੇ ਘਰੇਲੂ ਟੂਰਨਾਮੈਂਟ ਕਾਇਦੇ ਆਜ਼ਮ ਟਰਾਫ਼ੀ 'ਚ ਖੈਬਰ ਪਖਤੂਨਖਵਾ ਵਿਰੁੱਧ ਮੈਚ ਦੌਰਾਨ ਸੱਟ ਲੱਗੀ ਸੀ। ਹਸਨ ਇਸ ਟੂਰਨਾਮੈਂਟ 'ਚ ਸੈਂਟਰਲ ਪੰਜਾਬ ਲਈ ਖੇਡਦੇ ਹਨ।
 

ਇਸ ਤੋਂ ਬਾਅਦ ਕਰਾਚੀ 'ਚ ਹਸਨ ਦੀ ਸੱਟ ਦਾ ਸਕੈਨ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਘੱਟੋ-ਘੱਟ 6 ਹਫਤੇ ਲਈ ਆਰਾਮ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਬਾਅਦ ਹਸਨ ਪੂਰੀ ਤਰ੍ਹਾਂ ਫਿਟ ਹੋਣ ਲਈ ਨੈਸ਼ਨਲ ਕ੍ਰਿਕਟ ਅਕਾਦਮੀ 'ਚ ਰਿਹੈਬਿਲਿਟੇਸ਼ਨ ਦੀ ਪ੍ਰਕਿਰਿਆ 'ਚੋਂ ਗੁਜਰਨਗੇ।

 


ਪਾਕਿਸਤਾਨ ਦੀ ਟੀਮ 10 ਸਾਲ ਬਾਅਦ ਆਪਣੇ ਘਰ 'ਚ ਟੈਸਟ ਲੜੀ ਦੀ ਮੇਜ਼ਬਾਨੀ ਕਰ ਰਿਹਾ ਹੈ। ਅਜਿਹੇ 'ਚ ਹਸਨ ਅਲੀ ਦਾ ਜ਼ਖਮੀ ਹੋ ਕੇ ਬਾਹਰ ਹੋਣਾ ਟੀਮ ਲਈ ਕਿਸੇ ਵੱਡੀ ਪ੍ਰੇਸ਼ਾਨੀ ਤੋਂ ਘੱਟ ਨਹੀਂ ਹੈ। ਪਾਕਿਸਤਾਨ ਅਤੇ ਸ੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦੀ ਸ਼ੁਰੂਆਤ 11 ਦਸੰਬਰ ਤੋਂ ਰਾਵਲਪਿੰਡੀ 'ਚ ਹੋਵੇਗੀ। ਦੂਜਾ ਟੈਸਟ ਮੈਚ 19 ਦਸੰਬਰ ਨੂੰ ਕਰਾਚੀ 'ਚ ਖੇਡਿਆ ਜਾਵੇਗਾ। ਪਾਕਿਸਤਾਨੀ ਟੀਮ ਇਸ ਸਮੇਂ ਆਸਟ੍ਰੇਲੀਆ ਦੌਰੇ 'ਤੇ ਹੈ, ਜਿੱਥੇ ਉਹ ਦੋ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ।
 

ਜ਼ਿਕਰਯੋਗ ਹੈ ਕਿ ਹਸਨ ਅਲੀ ਪਾਕਿਸਤਾਨ ਲਈ 9 ਟੈਸਟ, 53 ਇੱਕ ਰੋਜ਼ਾ ਅਤੇ 30 ਟੀ20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕਟ 'ਚ ਹਸਨ ਨੇ 31, ਇੱਕ ਰੋਜ਼ਾ ਮੈਚਾਂ 'ਚ 82 ਅਤੇ ਟੀ20 'ਚ 35 ਵਿਕਟਾਂ ਲਈਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Pacer Hasan Ali Ruled Out of Sri Lanka Test Series after Rib fractures