ਪਾਕਿਸਤਾਨ ਕ੍ਰਿਕੇਟ ਟੀਮ ਦੇ ਮੈਨੇਜਰ ਤਲਤ ਅਲੀ ਨੇ ਮੀਡੀਆ ਵਿਚ ਆਈਆਂ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਟੀਮ ਭਾਰਤ ਦੇ ਖਿਲਾਫ ਵਿਸ਼ਵ ਕੱਪ ਕ੍ਰਿਕੇਟ ਮੈਚ ਵਿਚ ਅਲੱਗ ਤਰ੍ਹਾਂ ਨਾਲ ਜਸ਼ਨ ਮਨਾਏਗੀ। ਅਲੀ ਨੇ ਉਨ੍ਹਾਂ ਖਬਰਾਂ ਨੂੰ ਵੀ ਝੂਠੀਆਂ ਦੱਸਿਆ ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖਿਡਾਰੀਆਂ ਮੈਨਚੇਸਟਰ ਵਿਚ ਭਾਰਤ ਖਿਲਾਫ ਮੁਕਾਬਲੇ ਵਿਚ ਖਿਡਾਰੀਆਂ ਨੂੰ ਛੇਤੀ ਜਸ਼ਨ ਮਨਾਉਣ ਤੋਂ ਮਨ੍ਹਾਂ ਕੀਤਾ ਹੈ।
ਸਾਬਕਾ ਟੇਸਟ ਖਿਡਾਰੀ ਅਲੀ ਨੇ ਕਿਹਾ ਕਿ ਖਿਡਾਰੀਆਂ ਨੂੰ ਕੋਈ ਨਿਰਦੇਸ਼ ਨਹੀਂ ਦਿੱਤੇ ਗਏ। ਖਿਡਾਰੀ ਲੰਡਨ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਇਸ ਤੋਂ ਬਾਅਦ ਖਿਡਾਰੀਆਂ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ।
ਅਲੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਕ੍ਰਿਕੇਟ ਬੋਰਡ ਤੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ ਅਤੇ ਸਾਡੇ ਲਈ ਭਾਰਤ ਖਿਲਾਫ ਮੈਚ ਕਿਸੇ ਹੋਰ ਟੀਮ ਦੀ ਤਰ੍ਹਾਂ ਹੀ ਹਨ। ਜਾਹਿਰ ਹੈ ਕਿ ਇਹ ਬੇਹੱਦ ਮਹੱਤਵਪੂਰਣ ਮੈਚ ਹੈ, ਪ੍ਰੰਤੂ ਅਸੀਂ ਸਿਰਫ ਕ੍ਰਿਕੇਟ ਉਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਸਾਡੇ ਦਿਮਾਗ ਵਿਚ ਕੋਈ ਰਾਜਨੀਤੀ ਨਹੀਂ ਹੈ। ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਕੋਵਾਂ ਟੀਮਾਂ ਪਹਿਲੀ ਵਾਰ ਇਕ ਦੂਜੇ ਦੇ ਆਹਮੋ–ਸਾਹਮਣੇ ਹੋਣਗੀਆਂ।