ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਸਾਲ ਪਹਿਲਾਂ ਅੱਤਵਾਦੀ ਹਮਲੇ 'ਚ ਬਚੇ ਸੁਰੰਗਾ ਲਕਮਲ ਫਿਰ ਜਾਣਗੇ ਪਾਕਿਸਤਾਨ

ਪਾਕਿਸਤਾਨ ਦੀ ਮੇਜ਼ਬਾਨੀ ਵਿੱਚ 10 ਸਾਲ 'ਚ ਪਹਿਲੀ ਵਾਰ ਹੋਣ ਜਾ ਰਹੇ ਟੈਸਟ ਮੈਚ ਲਈ ਸ੍ਰੀਲੰਕਾ ਨੇ ਸ਼ੁੱਕਰਵਾਰ ਨੂੰ ਮਜ਼ਬੂਤ 16 ਮੈਂਬਰੀ ਕ੍ਰਿਕਟ ਟੀਮ ਦਾ ਐਲਾਨ ਕੀਤਾ। ਸਾਲ 2009 'ਚ ਅੱਤਵਾਦੀ ਹਮਲੇ 'ਚ ਵਾਲ-ਵਾਲ ਬਚੇ ਤੇਜ਼ ਗੇਂਦਬਾਜ ਸੁਰੰਗਾ ਲਕਮਲ ਫਿਰ ਤੋਂ ਟੀਮ ਦਾ ਹਿੱਸਾ ਬਣ ਕੇ ਪਾਕਿਸਤਾਨ ਜਾਣਗੇ। ਇਸ ਟੀਮ ਦੀ ਅਗਵਾਈ ਦਿਮੁਥ ਕਰੁਣਾਰਤਨੇ ਕਰਨਗੇ।
 

 

3 ਮਾਰਚ 2009 ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਸ੍ਰੀਲੰਕਾਈ ਟੀਮ ਦੀ ਬੱਸ 'ਤੇ ਭਿਆਨਕ ਅੱਤਵਾਦੀ ਹਮਲੇ 'ਚ ਸ੍ਰੀਲੰਕਾ ਕ੍ਰਿਕਟ ਟੀਮ ਦੇ ਕੁੱਝ ਮੈਂਬਰ ਜ਼ਖ਼ਮੀ ਹੋਏ ਸਨ। ਉਨ੍ਹਾਂ 'ਚ ਸੁਰੰਗਾ ਲਕਮਲ ਵੀ ਸ਼ਾਮਲ ਸਨ। 22 ਸਾਲਾ ਲਕਮਲ ਨੇ ਉਸ ਸਮੇਂ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਵੀ ਨਹੀਂ ਕੀਤਾ ਸੀ। ਉਨ੍ਹਾਂ ਨੇ ਮੌਤ ਨੂੰ ਸਾਹਮਣੇ ਤੋਂ ਵੇਖਿਆ ਸੀ। ਇਸ ਦੇ ਬਾਵਜੂਦ ਹੁਣ ਉਹ ਇੱਕ ਵਾਰ ਫਿਰ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਹਨ।ਪਾਕਿਸਤਾਨ ਦੌਰੇ ਲਈ ਅਗੱਸਤ 'ਚ ਨਿਊਜ਼ੀਲੈਂਡ ਨਾਲ ਟੈਸਟ ਲੜੀ ਖੇਡ ਚੁੱਕੀ ਸ੍ਰੀਲੰਕਾਈ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ। ਕਸੁਨ ਰਜੀਥਾ ਨੂੰ ਲੈਗ ਸਪਿੰਨਰ ਅਕੀਲਾ ਧਨੰਜਯ ਦੀ ਥਾਂ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਐਂਜਲੋ ਮੈਥਿਊਜ਼ ਅਤੇ ਦਿਨੇਸ਼ ਚੰਡੀਮਲ ਵੀ ਟੀਮ 'ਚ ਸ਼ਾਮਲ ਹਨ।

ਪਾਕਿਸਤਾਨ ਦੀ ਮੇਜ਼ਬਾਨੀ 'ਚ ਸ੍ਰੀਲੰਕਾ ਦਸੰਬਰ 'ਚ ਦੋ ਟੈਸਟ ਮੈਚਾਂ ਦੀ ਲੜੀ ਖੇਡੇਗੀ। ਸ੍ਰੀਲੰਕਾ ਟੀਮ 8 ਦਸੰਬਰ ਨੂੰ ਪਾਕਿਸਤਾਨ ਜਾਵੇਗੀ। ਪਹਿਲਾ ਟੈਸਟ ਮੈਚ 11 ਦਸੰਬਰ ਨੂੰ ਰਾਵਲਪਿੰਡੀ, ਜਦਕਿ ਦੂਜਾ ਮੈਚ 19 ਦਸੰਬਰ ਨੂੰ ਕਰਾਚੀ 'ਚ ਖੇਡਿਆ ਜਾਵੇਗਾ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਤਿੰਨ ਮਹੀਨੇ ਪਹਿਲਾਂ ਹੀ ਸ੍ਰੀਲੰਕਾ ਨੇ ਟੀ20 ਮੈਚਾਂ ਦੀ ਲੜੀ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਟੀਮ ਦੇ 10 ਸੀਨੀਅਰ ਖਿਡਾਰੀਆਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan vs sri lanka test series Suranga Lakmal who survived the terrorist attack 10 years ago will go to Pakis