ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਕ੍ਰਿਕਟਰ ਨੂੰ ਹੋਇਆ ਕੋਰੋਨਾ, ਘਰ 'ਚ ਹੀ ਕੀਤਾ ਕੁਆਰੰਟੀਨ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਤੌਫ਼ੀਕ ਉਮਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਫਿਲਹਾਲ ਉਨ੍ਹਾਂ ਨੂੰ ਆਪਣੇ ਘਰ 'ਚ ਹੀ ਕੁਆਰੰਟੀਨ ਕੀਤਾ ਗਿਆ ਹੈ। ਸਾਬਕਾ ਫਸਟ ਕਲਾਸ ਕ੍ਰਿਕਟਰ ਜ਼ਫਰ ਸਰਫ਼ਰਾਜ਼ ਤੋਂ ਬਾਅਦ ਉਹ ਕੋਰੋਨਾ ਨਾਲ ਪੀੜਤ ਹੋਣ ਵਾਲੇ ਦੂਜੇ ਪਾਕਿਸਤਾਨੀ ਕ੍ਰਿਕਟਰ ਹਨ।
 

ਬਦਕਿਸਮਤੀ ਨਾਲ ਸਰਫ਼ਰਾਜ ਕੋਵਿਡ-19 ਵਿਰੁੱਧ ਲੜਾਈ ਨਹੀਂ ਜਿੱਤ ਸਕੇ ਅਤੇ ਪਿਛਲੇ ਮਹੀਨੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਮਾਜ਼ਿਦ ਹੱਕ (ਸਕਾਟਲੈਂਡ) ਅਤੇ ਸੋਲੋ ਐਨਕੇਨੀ (ਦੱਖਣੀ ਅਫ਼ਰੀਕਾ) ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
 

38 ਸਾਲਾ ਤੌਫ਼ੀਕ ਉਮਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ੀਟਿਵ ਪਾਇਆ ਗਿਆ ਹੈ, ਪਰ ਉਨ੍ਹਾਂ ਦੇ ਲੱਛਣ ਬਿਲਕੁਲ ਗੰਭੀਰ ਨਹੀਂ ਹਨ। ਬੀਤੀ ਰਾਤ ਥੋੜਾ ਬੀਮਾਰ ਮਹਿਸੂਸ ਕਰਨ ਤੋਂ ਬਾਅਦ ਮੈਂ ਰਾਤ ਨੂੰ ਟੈਸਟ ਕਰਵਾਇਆ, ਜਿਸ ਦਾ ਨਤੀਜਾ ਪਾਜ਼ੀਟਿਵ ਆਇਆ ਹੈ।
 

ਪਾਕਿਸਤਾਨ ਕ੍ਰਿਕਟ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਖੇਡਣ ਵਾਲੇ ਤੌਫ਼ੀਕ ਉਮਰ ਪਾਰਟ ਟਾਈਮ ਵਿਕਟਕੀਪਰ ਵੀ ਸਨ। ਭਾਰਤ ਤੇ ਪਾਕਿਸਤਾਨ ਵਿਚਕਾਰ ਸਾਲ 2004 ਅਤੇ 2005 ਵਿੱਚ ਹੋਈ ਇਤਿਹਾਸਕ ਲੜੀ ਵਿੱਚ ਵੀ ਉਹ ਖੇਡੇ ਸਨ। ਉਨ੍ਹਾਂ ਨੇ ਸਾਲ 2001 ਵਿੱਚ ਬੰਗਲਾਦੇਸ਼ ਵਿਰੁੱਧ ਆਪਣੇ ਪਹਿਲੇ ਟੈਸਟ ਮੈਚ 'ਚ ਡੈਬਿਊ ਸੈਂਕੜਾ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ।
 

ਉਮਰ ਨੇ ਪਾਕਿਸਤਾਨ ਲਈ 44 ਟੈਸਟ ਤੇ 12 ਵਨਡੇ ਮੈਚਾਂ 'ਚ ਲੜੀਵਾਰ 2963 ਅਤੇ 504 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਆਪਣਾ ਆਖਰੀ ਮੈਚ (ਟੈਸਟ) 2014 'ਚ ਦੁਬਈ ਵਿੱਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਆਖਰੀ ਵਨਡੇ ਮੈਚ 2011 ਵਿੱਚ ਆਇਰਲੈਂਡ ਵਿਰੁੱਧ ਖੇਡਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani cricketer Corona positive quarantine done at home