ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asia Cup 2018 : ਪਾਕਿ ਟੀਮ ਦੇ ਪ੍ਰਸੰਸਕ ਟਿਕਟਾਂ ਵੇਚਕੇ ਜਾ ਰਹੇ ਨੇ ਵਾਪਸ

ਪਾਕਿ ਟੀਮ ਦੇ ਪ੍ਰਸੰਸਕ ਟਿਕਟਾਂ ਵੇਚਕੇ ਜਾ ਰਹੇ ਨੇ ਵਾਪਸ

ਏਸ਼ੀਆ ਕੱਪ `ਚ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਹਰਾਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਅਤੇ ਫਾਈਨਲ `ਚ ਥਾਂ ਬਣਾ ਲਈ। ਫਾਈਨਲ `ਚ ਨਾ ਪਹੁੰਚਣ ਦਾ ਦੁੱਖ ਜਿੰਨਾਂ ਪਾਕਿ ਟੀਮ ਨੂੰ ਹੋਇਆ, ਐਨਾਂ ਹੀ ਉਨ੍ਹਾਂ ਦੇ ਚਾਹਣ ਵਾਲਿਆਂ ਨੂੰ ਵੀ ਹੋਇਆ ਹੈ। ਪ੍ਰੰਤੂ ਪਾਕਿਸਤਾਨ ਦੇ ਪ੍ਰਸੰਸਕਾਂ ਨੂੰ ਦੁੱਖ ਦੇ ਨਾਲ ਨਾਲ ਪੈਸਿਆਂ ਦਾ ਨੁਕਸਾਨ ਵੀ ਹੋਇਆ ਹੈ। ਇਸ ਕਾਰਨ ਉਨ੍ਹਾਂ ਨੂੰ ਆਪਣੀਆਂ ਟਿਕਟਾਂ ਵੇਚਕੇ ਘਰ ਵਾਪਸ ਜਾਣਾ ਪੈ ਰਿਹਾ ਹੈ।


ਖਲੀਜ ਟਾਈਮਜ਼ ਅਨੁਸਾਰ ਭਾਰਤ-ਬੰਗਲਾਦੇਸ਼ ਦੇ ਫਾਈਨਲ ਮੈਚ ਤੋਂ ਪਹਿਲਾਂ ਕਈ ਲੋਕ ਇਸ ਮੈਚ ਦੀ ਟਿਕਟ ਵੇਚ ਰਹੇ ਹਨ। ਲੋਕ ਅਲੱਗ-ਅਲੱਗ ਵੈਬਸਾਈਟ ਰਾਹੀਂ ਇਨ੍ਹਾਂ ਟਿਕਟਾਂ ਨੂੰ ਵੇਚ ਰਹੇ ਹਨ। ਟਿਕਟ ਵੇਚਣ ਵਾਲੇ ਜਿ਼ਆਦਾਤਰ ਲੋਕ ਉਹ ਹਨ ਜੋ ਪਾਕਿਸਤਾਨ ਤੋਂ ਆਪਣੀ ਟੀਮ ਨੂੰ ਸਪੋਰਟ ਕਰਨ ਆਏ ਸਨ।

 

ਉਨ੍ਹਾਂ ਨੂੰ ਉਮੀਦ ਸੀ ਕਿ ਪਾਕਿਸਤਾਨ ਅਤੇ ਭਾਰਤ ਦਾ ਰੋਮਾਂਚਿਕ ਫਾਈਨਲ ਹੋਵੇਗਾ। ਪ੍ਰੰਤੂ ਬੁੱਧਵਾਰ ਨੂੰ ਪਾਕਿ ਨੇ 37 ਦੌੜਾਂ ਨਾਲ ਮੈਚ ਹਾਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ। ਹੁਣ ਇਹ ਨਿਰਾਸ਼ ਪ੍ਰਸੰਸਕ ਟਿਕਟ ਵੇਚਕੇ ਘਰ ਵਾਪਸ ਜਾ ਰਹੇ ਹਨ।


ਜਾਣਕਾਰੀ ਮੁਤਾਬਕ, ਕਈ ਲੋਕਾਂ ਨੇ ਏਸ਼ੀਆ ਕੱਪ ਦੇ ਫਾਈਨਲ ਮੈਚ ਦੀ ਟਿਕਟ 33 ਫੀਸਦੀ ਲਾਭ `ਚ ਵੇਚ ਦਿੱਤੀ ਹੈ। ਉਥੇ ਕਾਫੀ ਲੋਕਾਂ ਨੇ ਉਸੇ ਕੀਮਤ `ਤੇ ਵੇਚ ਦਿੱਛੀ ਹੈ ਜਿਸ `ਤੇ ਖਰੀਦੀ ਸੀ। ਇਨ੍ਹਾਂ `ਚੋਂ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਐਮਰਜੈਂਸੀ ਕੰਮ ਲਈ ਸਿਲਸਿਲੇ `ਚ ਜਾਣਾ ਪੈ ਰਿਹਾ। ਪ੍ਰੰਤੂ ਜਿ਼ਆਦਾਤਰ ਪਾਕਿਸਤਾਨ ਦੇ ਉਹ ਪ੍ਰਸੰਸਕ ਹਨ ਜੋ ਫਾਈਨਲ `ਚ ਟੀਮ ਨੂੰ ਖੇਡਦੇ ਦੇਖਣਾ ਚਾਹੁੰਦੇ ਸਨ। ਇਕ ਪ੍ਰਸੰਸਕ ਨੇ ਦੱਸਿਆ ਕਿ ਉਸ ਨੂੰ Premium West Stand ਦੀ ਟਿਕਟ, ਜੋ 550 ਦਿਰਹਮ (ਕਰੀਬ 10 ਹਜ਼ਾਰ ਰੁਪਏ) ਕੀਤੀ ਸੀ, ਉਸੇ ਕੀਮਤ `ਚ ਵੇਚਣੀ ਪਈ, ਕਿਉਂਕਿ ਕਈ ਹੋਰ ਰਾਸਤਾ ਨਹੀਂ ਹੈ।


ਪਾਕਿਸਤਾਨੀ ਪ੍ਰਸੰਸਕ ਨੇ ਕਿਹਾ ਜਦੋਂ ਸਾਡੀ ਟੀਮ ਹੀ ਫਾਈਨਲ `ਚ ਨਹੀਂ ਆਈ ਤਾਂ ਐਨੇ ਪੈਸੇ ਦੇਕੇ ਭਾਰਤ-ਬੰਗਲਾਦੇਸ਼ ਦਾ ਮੈਚ ਦੇਖਣ ਦਾ ਕੀ ਲਾਭ। ਜਿ਼ਕਰਯੋਗ ਹੈ ਕਿ 28 ਸਤੰਬਰ (ਸ਼ਨੀਵਾਰ) ਨੂੰ ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਦੁਬਈ ਦੇ ਅੰਤਰਰਾਸ਼ਟਰੀ ਸਟੇਡੀਐਮ `ਚ ਖਿਤਾਬੀ ਭਿੜਤ ਹੋਵੇਗੀ। ਦੋਵਾਂ ਵਿਚ 35 ਵਨਡੇ ਮੈਚ ਹੋਏ ਹਨ, ਜਿਸ `ਚ ਭਾਰਤ ਨੇ 28 ਅਤੇ ਬੰਗਲਾਦੇਸ਼ ਨੇ 5 ਜਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistani fans sells ticket of Asia Cup cup final of india vs bangladesh after their team lose by 37 runs