ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨਿਸ਼ਾਨੇਬਾਜ਼ਾਂ ਦਾ ਵੀਜ਼ਾ ਰੱਦ, IOC ਦਾ ਭਾਰਤ ਨੂੰ ਵੱਡਾ ਝਟਕਾ

ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਭਾਰਤ ਨੂੰ ਖੇਡ ਜਗਤ ਚ ਵੀ ਕਾਫੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਦਿੱਲੀ ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦੇਣ ਮਗਰੋਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਭਾਰਤ ਨੂੰ ਭਵਿੱਖ ਚ ਕਰਵਾਏ ਜਾਣ ਵਾਲੀਆਂ ਕਿਸੇ ਵੀ ਓਲੰਪਿਕ ਅਤੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਤੋਂ ਵੀ ਵੱਖ ਕਰ ਦਿੱਤਾ ਹੈ। ਹਾਲਾਂਕਿ ਭਾਰਤ ਵਲੋਂ ਲਿਖਤ ਭਰੋਸੇ ਮਗਰੋਂ ਆਈਓਸੀ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਖੋਹੀ ਹੈ।

 


ਦੱਸਦੇਈਏ ਕਿ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਪਾਕਿਸਤਾਨ ਦੇ ਮਤੇ ਤੇ ਆਈਓਸੀ ਦੇ ਅਫ਼ਸਰਾਨ ਨੇ ਇੱਕ ਬੈਠਕ ਮਗਰੋਂ ਇਹ ਫੈਸਲਾ ਲਿਆ ਹੈ। ਪਾਕਿਸਤਾਨ ਨੇ ਆਪਣੇ ਦੇਸ਼ ਦੇ ਨਿਸ਼ਾਨੇਬਾਜ਼ਾਂ ਨੂੰ ਭਾਰਤੀ ਵੀਜ਼ਾ ਨਾ ਮਿਲਣ ਦੇ ਬਾਅਦ ਆਈਓਸੀ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ। ਪੁਲਵਾਮਾ ਚ ਹੋਏ ਅੱਤਵਾਦੀ ਹਮਲੇ ਚ 40 ਜਵਾਨ ਸ਼ਹੀਦ ਹੋਣ ਤੋਂ ਬਾਅਦ ਭਾਰਤ ਨੇ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 


ਆਈਓਸੀ ਮੁਤਾਬਕ ਭਾਰਤੀ ਐਨਓਸੀ, ਆਈਓਸੀ ਅਤੇ ਆਈਐਸਐਸਐਫ਼ ਵਰਗੀਆਂ ਕੋਸ਼ਿਸ਼ਾਂ ਮਗਰੋਂ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵਿਸ਼ਵ ਕੱਪ ਚ ਹਿੱਸਾ ਲੈਣ ਦੀ ਆਗਿਆ ਨਹੀਂ ਮਿਲ ਸਕੀ। ਇਹ ਓਲੰਪਿਕ ਦੀਆਂ ਨੀਤੀਆਂ ਖਿਲਾਫ਼ ਹੈ। ਆਈਓਸੀ ਦੀ ਜ਼ਿੰਮੇਵਾਰੀ ਹੈ ਕਿ ਮੇਜ਼ਬਾਨ ਦੇਸ਼ ਚ ਆਉਣ ਵਾਲੇ ਸਾਰੇ ਖਿਡਾਰੀਆਂ ਨੂੰ ਕਿਸੇ ਸਿਆਸੀ ਦਖ਼ਲਅੰਦਾਜੀ ਦੇ ਬਿਨਾ ਨਿਰਪੱਖ ਅਤੇ ਬਰਾਬਰ ਦਰਜੇ ਦੇ ਮਾਹੌਲ ਚ ਮੁਕਾਬਲਿਆਂ ਚ ਹਿੱਸਾ ਲੈਣ ਦਾ ਮੌਕਾ ਮਿਲੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani shooters reject visa Bigger blow to IOC India