ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀਆਂ ਦਾ ਦੋਸ਼: ਪਾਕਿ ਨੂੰ ਸੈਮੀ–ਫ਼ਾਈਨਲ ’ਚ ਪੁੱਜਣ ਤੋਂ ਰੋਕਣ ਲਈ ਭਾਰਤ ਜਾਣਬੁੱਝ ਕੇ ਹਾਰਿਆ

ਵੱਕਾਰ ਯੂਨਸ

ਪਾਕਿਸਤਾਨ ਦੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਵਕਾਰ ਯੂਨਸ ਨੇ ਭਾਰਤ ਦੀ ਵਿਸ਼ਵ ਕੱਪ ਵਿੱਚ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਦੀ ਖੇਡ–ਭਾਵਨਾ ਉੱਤੇ ਸੁਆਲ ਉਠਾਏ ਹਨ।

 

 

ਪਾਕਿਸਤਾਨ ਇਸ ਮੈਚ ਵਿੱਚ ਭਾਰਤ ਦੀ ਹਮਾਇਤ ਕਰ ਰਿਹਾ ਸੀ ਕਿਉਂਕਿ ਇਸ ਵਿੱਚ ਜਿੱਤ ਨਾਲ ਸਰਫ਼ਰਾਜ਼ ਅਹਿਮਦ ਦੀ ਅਗਵਾਈ ਹੇਠਲੀ ਟੀਮ ਦੇ ਸੈਮੀ–ਫ਼ਾਈਨਲ ਵਿੱਚ ਪੁੱਜਣ ਦੀ ਸੰਭਾਵਨਾ ਵਧ ਜਾਣੀ ਸੀ।

 

 

ਭਾਰਤ ਨੇ ਐਤਵਾਰ ਨੂੰ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕੇਟਾਂ ਉੱਤੇ 306 ਦੌੜਾਂ ਬਣਾਈਆਂ ਸਨ ਤੇ ਉਸ ਨੂੰ ਟੂਰਨਾਮੈਂਟ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

 

ਪਾਕਿਸਤਾਨ ਦੇ ਸਾਬਕਾ ਕਪਤਾਨ ਵਕਾਰ ਯੂਨਸ ਟਵਿਟਰ ਉੱਤੇ ਆਪਣੀ ਕਿੜ ਕੱਢੀ। ਉਨ੍ਹਾਂ ਲਿਖਿਆ – ‘ਇਸ ਦਾ ਕੋਈ ਅਰਥ ਨਹੀਂ ਕਿ ਤੁਸੀਂ ਕੌਣ ਹੋ… ਤੁਸੀਂ ਜ਼ਿੰਦਗੀ ’ਚ ਕੀ ਕਰਦੇ ਹੋ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੌਣ ਹੋ… ਮੈਨੂੰ ਇਸ ਦੀ ਫ਼ਿਕਰ ਨਹੀਂ ਕਿ ਪਾਕਿਸਤਾਨ ਸੈਮੀ–ਫ਼ਾਈਨਲ ’ਚ ਪੁੱਜਦਾ ਹੈ ਜਾਂ ਨਹੀਂ ਪਰ ਇੱਕ ਗੱਲ ਪੱਕੀ ਹੈ ….ਕੁਝ ਚੈਂਪੀਅਨਜ਼ ਦੀ ਖੇਡ–ਭਾਵਨਾ ਦੀ ਪੀਖਿਆ ਲਈ ਗਈ ਤੇ ਉਹ ਉਸ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ।’

 

 

ਇਸ ਤੋਂ ਪਹਿਲਾਂ ਸਾਬਕਾ ਕ੍ਰਿਕੇਟਰ ਬਾਸਿਤ ਅਲੀ ਤੇ ਸਿਕੰਦਰ ਬਖ਼ਤ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨ ਨੂੰ ਟੂਰਨਾਮੈਂਟ ’ਚੋਂ ਬਾਹਰ ਰੱਖਣ ਲਈ ਭਾਰਤੀ ਟੀਮ ਇੰਗਲੈਂਡ ਤੋਂ ਹਾਰ ਸਕਦੀ ਹੈ। ਇੰਗਲੈਂਡ ਦੇ ਹੁਣ 10 ਪੁਆਇੰਟਸ ਹਨ, ਜੋ ਪਾਕਿਸਤਾਨ ਤੋਂ ਇੱਕ ਵੱਧ ਹੈ।

 

 

ਇੰਗਲੈਂਡ ਨੇ ਹੁਣ ਅਗਲਾ ਮੈਚ ਨਿਊ ਜ਼ੀਲੈਂਡ ਨਾਲ ਖੇਡਣਾ ਹੈ, ਜਦ ਕਿ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਣਾ ਹੈ।

 

 

ਵਕਾਰ ਦੇ ਇਸ ਟਵੀਟ ਨੂੰ ਲੋਕਾਂ ਨੇ ਰੱਜ ਕੇ ਟ੍ਰੋਲ ਵੀ ਕੀਤਾ ਹੈ। ਇੱਕ ਭਾਰਤੀ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਆਪਣੀ ਟੀਮ ਕੁਝ ਨਹੀਂ ਕਰ ਸਕੀ ਤੇ ਹੁਣ ਅਜਿਹੀ ਬਕਵਾਸ ਮਾਰ ਰਹੇ ਨੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistanis allege that India knowingly defeats its self so that Pak may not reach in Semi-Final