ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੱਟੀ ਗਈ ਸੀ ਪਾਰਥਿਵ ਦੀ ਉਂਗਲੀ, ਕਿਹਾ- 9 ਉਂਗਲੀਆਂ ਨਾਲ ਖੇਡਣਾ ਮੁਸ਼ਕਲ ਰਿਹਾ

ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ 17 ਸਾਲ ਦੀ ਉਮਰ ਵਿੱਚ ਭਾਰਤੀ ਕ੍ਰਿਕਟ ਟੀਮ ਲਈ ਸ਼ੁਰੂਆਤ ਕੀਤੀ ਸੀ। ਉਹ ਜਲਦੀ ਹੀ ਮਨਪਸੰਦ ਖਿਡਾਰੀ ਬਣ ਗਿਆ, ਪਰ ਮਹਿੰਦਰ ਸਿੰਘ ਧੋਨੀ ਦੇ ਟੀਮ ਇੰਡੀਆ ਵਿੱਚ ਆਉਣ ਤੋਂ ਪਾਰਥਿਵ ਪਟੇਲ ਹਾਸ਼ੀਏ 'ਤੇ ਚਲੇ ਗਏ। 

 

35 ਸਾਲਾ ਖਿਡਾਰੀ ਹੁਣ ਰਾਇਲ ਚੈਲੇਂਜਰਜ਼ ਬੰਗਲੌਰ ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡ ਰਿਹਾ ਹੈ। ਇਸ ਦੇ ਨਾਲ ਹੀ, ਉਹ ਰਣਜੀ ਟਰਾਫੀ ਵਿੱਚ ਗੁਜਰਾਤ ਲਈ ਖੇਡਦਾ ਹੈ। ਹਾਲ ਹੀ ਵਿੱਚ ਪਾਰਥਿਵ ਪਟੇਲ ਨੇ ਦੱਸਿਆ ਕਿ ਉਸ ਲਈ ਨੌਂ ਉਂਗਲਾਂ ਨਾਲ ਖੇਡਣਾ ਕਿੰਨਾ ਮੁਸ਼ਕਲ ਸੀ।

 

ਇੰਸਟਾਗ੍ਰਾਮ ਦੇ ਲਾਈਵ ਸੈਸ਼ਨ ਦੇ ਦੌਰਾਨ, ਪਾਰਥਿਵ ਪਟੇਲ ਨੇ ਕਿਹਾ ਕਿ ਛੇ ਸਾਲ ਦੀ ਉਮਰ ਵਿੱਚ ਉਸ ਦੇ ਇੱਕ ਹੱਥ ਦੀ ਸਭ ਤੋਂ ਛੋਟੀ ਉਂਗਲ ਕੱਟ ਗਈ  ਸੀ। ਉਨ੍ਹਾਂ ਦੱਸਿਆ ਕਿ ਮੇਰੀ ਉਂਗਲ ਦਰਵਾਜ਼ੇ ਵਿੱਚ ਆਈ, ਜਿਸ ਨੂੰ ਕੱਟਣਾ ਪਿਆ। 

 

ਪਾਰਥਿਵ ਨੇ ਕਿਹਾ ਕਿ ਉਸ ਤੋਂ ਬਾਅਦ ਮੇਰੇ ਲਈ ਕ੍ਰਿਕਟ ਖੇਡਣਾ ਬਹੁਤ ਮੁਸ਼ਕਲ ਸੀ। ਨੌਂ ਉਂਗਲਾਂ ਨਾਲ ਕ੍ਰਿਕਟ ਖੇਡਣਾ ਪਾਰਥਿਵ ਦੀ ਚੁਣੌਤੀ ਸੀ, ਜਿਸ ਨੂੰ ਉਸ ਨੇ ਪਾਰ ਕਰਕੇ ਦਿਖਾਇਆ। 
ਉਨ੍ਹਾਂ ਨੇ ਕਿਹਾ ਕਿ ਇਹ ਥੋੜਾ ਮੁਸ਼ਕਲ ਸੀ ਕਿਉਂਕਿ ਦਸਤਾਨੇ ਇੱਕ ਉਂਗਲ ਲਈ ਖਾਲੀ ਸਨ। ਮੈਂ ਇਹ ਯਕੀਨੀ ਬਣਾਉਣ ਲਈ ਦਸਤਾਨਿਆਂ ਨੂੰ ਟੇਪ ਲਗਾ ਲੈਂਦਾ ਸੀ ਤਾਕਿ ਲੱਗੇ ਕਿ ਇਹ ਜੁੜਿਆ ਹੋਇਆ ਸੀ। ਮੈਨੂੰ ਨਹੀਂ ਪਤਾ ਕਿ ਜੇਕਰ ਮੇਰੀ ਸਾਰੀਆਂ ਉਂਗਲਾਂ ਹੁੰਦੀਆਂ ਤਾਂ ਮੈਂ ਕਿਵੇ ਪ੍ਰਫਾਰਮ ਕਰਦਾ, ਪਰ ਦੇਸ਼ ਦੀ ਪ੍ਰਤੀਨਿਧਤਾ ਕਰਨਾ ਬਹੁਤ ਵਧੀਆ ਸੀ। 


ਪਾਰਥਿਵ ਪਟੇਲ ਸਾਲ 2002 ਵਿੱਚ ਡੈਬਿਊ ਕਰਨ ਤੋਂ ਬਾਅਦ 2003 ਦੇ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਸੀ। ਉਸ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ 2018 ਵਿੱਚ ਦੱਖਣੀ ਅਫਰੀਕਾ ਵਿੱਚ ਖੇਡਿਆ ਸੀ।

 

ਪਾਰਥਿਵ ਪਟੇਲ ਦੀ ਅਗਵਾਈ ਵਿੱਚ ਗੁਜਰਾਤ ਨੇ 2016-17 ਸੀਜ਼ਨ ਨੂੰ ਇੰਦੌਰ ਵਿਖੇ ਹੋਏ ਫਾਈਨਲ ਮੈਚ ਵਿੱਚ ਮੁੰਬਈ ਨੂੰ ਹਰਾ ਕੇ ਰਣਜੀ ਖ਼ਿਤਾਬ ਆਪਣੇ ਨਾਮ ਕੀਤਾ। ਉਨ੍ਹਾਂ ਨੇ ਫਾਈਨਲ ਵਿੱਚ ਮੁੰਬਈ ਵਿਰੁਧ ਦੋਵਾਂ ਪਾਰੀਆਂ ਵਿੱਚ 90 ਅਤੇ 143 ਦੌੜਾਂ ਬਣਾਈਆਂ ਸਨ। 


.........

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parthiv Patel recalls incident when he lost one of his finger says donot know how it would have been if I had all fingers