ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL ਇਤਿਹਾਸ ਦੇ ਦੂਜੇ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ

ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ ਪੈਟ ਕਮਿੰਸ 'ਤੇ ਆਈਪੀਐਲ 2020 ਦੀ ਨਿਲਾਮੀ 'ਚ ਪੈਸਿਆਂ ਦਾ ਮੀਂਹ ਪਿਆ। ਕੋਲਕਾਤਾ ਨਾਈਟ ਰਾਈਡਰਸ ਨੇ ਪੈਟ ਕਮਿੰਸ ਨੂੰ 15.50 ਕਰੋੜ ਰੁਪਏ 'ਚ ਖਰੀਦਿਆ ਹੈ। ਨਿਲਾਮੀ ਦੌਰਾਨ ਪੈਟ ਕਮਿੰਸ ਆਈਪੀਐਲ ਇਤਿਹਾਸ ਦੇ ਦੂਜੇ ਸੱਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਸਾਲ 2015 'ਚ ਦਿੱਲੀ ਨੇ 16 ਕਰੋੜ ਰੁਪਏ 'ਚ ਖਰੀਦਿਆ ਸੀ।
 

ਕਮਿੰਸ ਕੋਲ ਯੁਵਰਾਜ ਨੂੰ ਪਿੱਛੇ ਛੱਡ ਕੇ ਆਈਪੀਐਲ ਨਿਲਾਮੀ 'ਚ ਸੱਭ ਤੋਂ ਮਹਿੰਗਾ ਖਿਡਾਰੀ ਬਣਨ ਦਾ ਮੌਕਾ ਸੀ ਪਰ ਉਹ ਖੁੰਝ ਗਏ। ਪੈਟ ਕਮਿੰਸ ਤੋਂ ਪਹਿਲਾਂ ਇੰਗਲੈਂਡ ਦੇ ਬੇਨ ਸਟੋਕਸ ਸੱਭ ਤੋਂ ਮਹਿੰਗੇ ਖਿਡਾਰੀ ਸਨ। ਉਨ੍ਹਾਂ ਨੂੰ ਰਾਜਸਥਾਨ ਨੇ 14.5 ਕਰੋੜ ਰੁਪਏ 'ਚ ਖਰੀਦਿਆ ਸੀ। 
 

ਕਮਿੰਸ 3 ਸਾਲ ਬਾਅਦ ਆਈਪੀਐਲ 'ਚ ਵਾਪਸੀ ਕਰ ਰਹੇ ਹਨ। ਹੁਣ ਤਕ ਖੇਡੇ ਗਏ 16 ਮੈਚਾਂ 'ਚ ਉਹ 17 ਵਿਕਟਾਂ ਲੈ ਚੁੱਕੇ ਹਨ। ਕਮਿੰਸ ਨੇ 25 ਕੌਮਾਂਤਰੀ ਟੀ20 ਮੈਚਾਂ 'ਚ 32 ਵਿਕਟਾਂ ਲਈਆਂ ਹਨ। ਟੀ20 'ਚ ਉਨ੍ਹਾਂ ਦਾ ਬੈਸਟ ਪ੍ਰਦਰਸ਼ਨ 3/15 ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pat Cummins becomes most expensive overseas IPL player