ਅਗਲੀ ਕਹਾਣੀ

ਫ਼ਿਕਸਿੰਗ ਦੇ ਦੋਸ਼ਾਂ ਤਹਿਤ ਮੁਅੱਤਲ ਕ੍ਰਿਕਟਰ ਬਣਿਆ ਪਾਕਿ ਟੀਮ ਦਾ ਕੋਚ

 ਫ਼ਿਕਸਿੰਗ ਦੇ ਦੋਸ਼ਾਂ ਤਹਿਤ ਮੁਅੱਤਲ ਕ੍ਰਿਕਟਰ ਬਣਿਆ ਪਾਕਿ ਟੀਮ ਦਾ ਕੋਚ

ਮੈਚ ਫਿਕਸਿੰਗ ਦੇ ਕਾਰਨ ਚਾਰ ਸਾਲ ਪਹਿਲਾਂ ਬਰਖਾਸਤ ਕੀਤੇ ਗਏ ਏਜਾਜ਼ ਅਹਿਮਦ ਜੂਨੀਅਰ ਨੂੰ ਦਸੰਬਰ 'ਚ ਕਰਾਚੀ ਤੇ ਕੋਲੰਬੋ 'ਚ ਹੋਣ ਵਾਲੇ ਏਸ਼ੀਆਈ ਏਮੰਰਜ਼ਿਗ ਕੱਪ ਲਈ ਪਾਕਿਸਤਾਨੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ. ਪਾਕਿਸਤਾਨ ਕ੍ਰਿਕਟ ਬੋਰਡ ਦੇ ਇਸ ਕਦਮ ਤੋਂ ਸਾਰੇ ਹੈਰਾਨ ਹਨ, ਪਰ ਇੱਕ ਪੀਸੀਬੀਅਧਿਕਾਰੀ ਨੇ ਕਿਹਾ ਕਿ ਜਾਂਚ ਵਿਚ ਉਨ੍ਹਾਂ ਵਿਰੁੱਧ ਕੁਝ ਨਹੀਂ ਪਾਇਆ ਗਿਆ ਤੇ ਉਹ ਪਹਿਲਾਂ ਹੀ ਘਰੇਲੂ ਕ੍ਰਿਕਟ 'ਚ ਕੋਚਿੰਗ ਕਰ ਰਹੇ ਹਨ

.

ਦੋ ਟੈਸਟਾਂ ਤੇ ਦੋ ਇਕ ਰੋਜ਼ਾ ਮੈਚਾਂ ਖੇਡਣ ਵਾਲੇ ਏਜਾਜ਼ ਉੱਤੇ ਪਾਕਿਸਤਾਨ 'ਚ ਘਰੇਲੂ ਮੈਚ ਫ਼ਿਕਸ ਕਰਨ ਦੇ ਦੋਸ਼ ਹਨ, ਪਰ ਪੀਸੀਬੀ ਜਾਂਚ 'ਚ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ. ਪੀਸੀਬੀ ਦੇ ਅਧਿਕਾਰੀ ਨੇ ਕਿਹਾ, 'ਬੋਰਡ ਨੇ ਦੋ ਸਾਲ ਪਹਿਲਾਂ ਹੀ ਏਜਾਜ਼ ਨੂੰ ਘਰੇਲੂ ਕ੍ਰਿਕਟ 'ਚ ਜੂਨੀਅਰ ਟੀਮ ਦੀ ਕੋਚਿੰਗ ਦਾ ਕੰਮ ਸੌਂਪਿਆ ਸੀ.

 

 ਜ਼ਿਕਰਯੋਗ ਹੈ ਕਿ ਦਸੰਬਰ ਵਿੱਚ ਪਾਕਿਸਤਾਨ ਤੇ ਸ਼੍ਰੀਲੰਕਾ ਵਿੱਚ ਏਸ਼ੀਅਨ ਏਮਰਜਿੰਗ ਨੇਸ਼ਨਸ ਕੱਪ ਕਰਵਾਇਆ ਜਾਵੇਗਾ. ਭਾਰਤ ਤੋਂ ਇਲਾਵਾ ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਯੂਏਈ ਤੇ ਹਾਂਗਕਾਂਗ ਦੀਆਂ ਟੀਮਾਂ ਹਿੱਸਾ ਲੈਣਗੀਆਂ. ਪਹਿਲਾਂ ਇਸ ਟੂਰਨਾਮੈਂਟ ਨੂੰ ਪਾਕਿਸਤਾਨ ਵਿਚ ਖੇਡਣਾ ਸੀ, ਪਰ ਭਾਰਤ ਦੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਏਸ਼ੀਅਨ ਕ੍ਰਿਕੇਟ ਕਾਉਂਸਿਲ ਨੇ ਇਸ ਟੂਰਨਾਮੈਂਟ ਦੇ ਸਹਿ-ਆਯੋਜਕ ਵਜੋਂ ਸ੍ਰੀਲੰਕਾ ਨੂੰ ਚੁਣੀਆਂ.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PCB appoints match fixing accused Ejaz Ahmed Junior as their coach for upcoming Asian Nations Cup Tournament