ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PCB ਮੁਖੀ ਨੇ ਦਿੱਤਾ ਏਸ਼ੀਆ ਕੱਪ ਮੇਜ਼ਬਾਨੀ ਦੇ ਅਧਿਕਾਰ ਛੱਡਣ ਦੇ ਸੰਕੇਤ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁਖੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਦੇਸ਼ ਇਸ ਸਾਲ ਏਸ਼ੀਆ ਕੱਪ ਟੀ-20 ਟੂਰਨਾਮੈਂਟ ਲਈ ਆਪਣੇ ਮੇਜ਼ਬਾਨੀ ਦੇ ਅਧਿਕਾਰ ਛੱਡ ਸਕਦਾ ਹੈ। ਨੈਸ਼ਨਲ ਸਟੇਡੀਅਮ ਵਿਖੇ ਪਾਕਿਸਤਾਨ ਸੁਪਰ ਲੀਗ ਟਰਾਫੀ ਦੇ ਉਦਘਾਟਨ ਮੌਕੇ ਬੋਲਦਿਆਂ ਅਹਿਸਾਨ ਮਨੀ ਨੇ ਕਿਹਾ ਕਿ ਏਸ਼ੀਆ ਕੱਪ ਦੇ ਮੈਦਾਨਤੇ ਫੈਸਲਾ ਏਸ਼ੀਅਨ ਕ੍ਰਿਕਟ ਪ੍ਰੀਸ਼ਦ (ਏਸੀਸੀ) ਦੇ ਸਾਰੇ ਹਿੱਸੇਦਾਰਾਂ ਦੀ ਰਾਇ ਅਨੁਸਾਰ ਲਿਆ ਜਾਵੇਗਾ।

 

ਅਹਿਸਾਨ ਮਨੀ ਨੇ ਕਿਹਾ, “ਸਾਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਸਹਿਯੋਗੀ ਮੈਂਬਰਾਂ ਦੀ ਕਮਾਈ ਪ੍ਰਭਾਵਿਤ ਨਾ ਹੋਵੇ। ਇਹ ਪੂਰੇ ਮੈਂਬਰਾਂ ਬਾਰੇ ਨਹੀਂ ਬਲਕਿ ਸਹਿਯੋਗੀ ਮੈਂਬਰਾਂ ਬਾਰੇ ਹੈ।ਏਸੀਸੀ ਨੂੰ ਮਾਰਚ ਦੇ ਪਹਿਲੇ ਹਫ਼ਤੇ ਚ ਮਿਲਣਾ ਹੈ ਤੇ ਮਨੀ ਨੇ ਕਿਹਾ ਕਿ ਇਸ ਚ ਏਸ਼ੀਆ ਕੱਪ ਦੇ ਸਥਾਨਾਂ ਅਤੇ ਹੋਰ ਜਾਣਕਾਰੀ ਨੂੰ ਅੰਤਮ ਰੂਪ ਦਿੱਤਾ ਜਾਵੇਗਾ।

 

ਭਾਰਤ ਨੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੈਚ ਨੂੰ ਕਿਸੇ ਨਿਰਪੱਖ ਸਥਾਨ 'ਤੇ ਖੇਡਣ ਲਈ ਕਿਹਾ ਸੀ। ਦੱਸ ਦੇਈਏ ਕਿ ਇਸ ਸਾਲ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਖੇਡਿਆ ਜਾਣਾ ਹੈ। ਸਤੰਬਰ ਏਸ਼ੀਆ ਕੱਪ ਖੇਡਿਆ ਜਾਣਾ ਹੈ

 

ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਏਸ਼ੀਆ ਕੱਪ ਵਿੱਚ ਹਿੱਸਾ ਲੈਣਗੀਆਂ। ਆਖਰੀ ਵਾਰ ਏਸ਼ੀਆ ਕੱਪ 2008 ਵਿੱਚ ਪਾਕਿਸਤਾਨ ਵਿੱਚ ਖੇਡਿਆ ਗਿਆ ਸੀ। ਉਦੋਂ ਤੋਂ ਏਸ਼ੀਆ ਕੱਪ ਕਦੇ ਵੀ ਪਾਕਿਸਤਾਨ ਨਹੀਂ ਖੇਡਿਆ ਗਿਆ। ਏਸ਼ੀਆ ਕੱਪ ਦੁਬਈ 2018 ਵਿਚ ਖੇਡਿਆ ਗਿਆ ਸੀ, ਜਿਸ ਨੂੰ ਭਾਰਤ ਨੇ ਜਿੱਤਿਆ ਸੀ। ਭਾਰਤ ਲਗਾਤਾਰ ਦੋ ਵਾਰ ਏਸ਼ੀਆ ਕੱਪ ਖਿਤਾਬ ਜਿੱਤ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PCB chief gave indication of giving up rights to host Asia Cup