ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਤੇ ਸ਼ੇਖ਼ ਹਸੀਨਾ ਕੋਲਕਾਤਾ ਆ ਕੇ ਵੇਖਣਗੇ ਭਾਰਤ–ਬੰਗਲਾਦੇਸ਼ ਦੂਜਾ ਕ੍ਰਿਕੇਟ ਟੈਸਟ ਮੈਚ

PM ਮੋਦੀ ਤੇ ਸ਼ੇਖ਼ ਹਸੀਨਾ ਕੋਲਕਾਤਾ ਆ ਕੇ ਵੇਖਣਗੇ ਭਾਰਤ–ਬੰਗਲਾਦੇਸ਼ ਦੂਜਾ ਕ੍ਰਿਕੇਟ ਟੈਸਟ ਮੈਚ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਨਵੇਂ ਮੁਖੀ ਸੌਰਭ ਗਾਂਗੁਲੀ ਨੇ ਪੁਸ਼ਟੀ ਕੀਤੀ ਹੈ ਕਿ ਬੰਗਲਾ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲਾ ਟੈਸਟ ਮੈਚ ਵੇਖਣ ਲਈ ਕੋਲਕਾਤਾ ਆਉਣ ਦਾ ਉਨ੍ਹਾਂ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਭਾਰਤ ਤੇ ਬੰਗਲਾਦੇਸ਼  ਦੀਆਂ ਟੀਮਾਂ 22 ਤੋਂ 26 ਨਵੰਬਰ ਤੱਕ ਇਤਿਹਾਸਕ ਈਡਨ ਗਾਰਡਨਜ਼ ਵਿਖੇ ਦੂਜਾ ਟੈਸਟ ਮੈਚ ਖੇਡਣਗੀਆਂ।

 

 

ਆਈਏਐੱਨਐੱਸ ਨੇ ਵੀਰਵਾਰ ਨੂੰ ਖ਼ਬਰ ਦਿੱਤੀ ਸੀ ਕਿ ਜੇ ਸਭ ਕੁਝ ਤੈਅ ਪ੍ਰੋਗਰਾਮ ਮੁਤਾਬਕ ਹੁੰਦਾ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੰਗਲਾ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਕੋਲਕਾਤਾ ਟੈਸਟ ਮੈਚ ਵੇਖਣ ਲਈ ਸੱਦਾ ਦਿੱਤਾ ਜਾਵੇਗਾ।

 

 

ਸੌਰਭ ਗਾਂਗੁਲੀ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਇਸ ਮੈਚ ਲਈ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਜ਼ਰੂਰ ਪੁੱਜਣਗੇ। ਹੁਣ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੁਮਾਰੀ ਮਮਤਾ ਬੈਨਰਜੀ ਨੂੰ ਸੱਦਾ ਭੇਜਣਗੇ। ਇਹ ਸੱਦਾ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਲਈ ਹੋਵੇਗਾ।

 

 

ਬੰਗਲਾ ਦੇਸ਼ ਨੇ ਭਾਰਤ ਵਿਰੁੱਧ ਹੀ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਸਾਬਕਾ ਕਪਤਾਨ ਗਾਂਗੁਲੀ ਨੇ ਨਾਲ ਹੀ ਕਿਹਾ ਕਿ ਉਹ ਦੋਵੇਂ ਟੀਮਾਂ ਦੇ ਉਨ੍ਹਾਂ ਖਿਡਾਰੀਆਂ ਨੂੰ ਸੱਦਾ ਭੇਜਣਗੇ, ਜੋ ਉਸ ਪਹਿਲੇ ਮੈਚ ਦਾ ਹਿੱਸਾ ਸਨ।

 

 

ਸੌਰਭ ਗਾਂਗੁਲੀ ਨੇ ਕਿਹਾ ਕਿ ਅਸੀਂ ਇਸ ਲਈ ਬੰਗਲਾਦੇਸ਼ ਬੋਰਡ ਨੂੰ ਲਿਖਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Sheikh Hasina to come Kolkata to see India-Bangladesh 2nd Cricket Test Match