ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAAF ਰੀਲੇ–2019 ’ਚ ਭਾਰਤੀ ਐਥਲੀਟਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

IAAF ਰੀਲੇ–2019 ’ਚ ਭਾਰਤੀ ਐਥਲੀਟਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਭਾਰਤੀ ਐਥਲੀਟ ਸਨਿੱਚਰਵਾਰ ਨੂੰ IAAF ਰੀਲੇ–2019 ਦਾ ਅੰਤ ਵਧੀਆ ਤਰੀਕੇ ਨਹੀਂ ਕਰ ਸਕੇ। ਭਾਰਤ ਦੀਆਂ ਪੁਰਸ਼, ਮਹਿਲਾ ਤੇ ਮਿਸ਼ਰਤ ਟੀਮਾਂ ਫ਼ਾਈਨਲ ਵਿੱਚ ਜਾਣ ਤੋਂ ਰਹਿ ਗਈਆਂ। ਭਾਰਤੀ ਪੁਰਸ਼ ਤੇ ਮਹਿਲਾ ਚਾਰ ਗੁਣਾ 400 ਮੀਟਰ ਟੀਮਾਂ ਨੇ ਵਿਸ਼ਵ ਰੀਲੇ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਨਿੱਚਰਵਾਰ ਨੂੰ ਦੋਵਾਂ ਨੇ 17ਵਾਂ ਸਥਾਨ ਹਾਸਲ ਕੀਤਾ।

 

 

ਮਿਸ਼ਰਤ ਚਾਰ ਗੁਣਾ 400 ਮੀਟਰ ਚੌਕੜੀ 15ਵੇਂ ਸਕਾਨ ਉੱਤੇ ਰਹੀ। ਪੁਰਸ਼ ਤੇ ਮਹਿਲਾ ਚਾਰ ਗੁਣਾ 400 ਮੀਟਰ ਰੀਲੇ ਵਿੱਚ ਪਹਿਲੇ 10 ਵਿੱਚ ਰਹਿਣ ਵਾਲੇ ਐਥਲੀਟ ਤੇ ਮਿਸ਼ਰਤ ਚਾਰ ਗੁਣਾ 400 ਮੀਟਰ ਵਿੱਚ ਪਹਿਲੇ 12 ਵਿੱਚ ਰਹਿਣ ਵਾਲੇ ਐੱਕਲੀਟ ਸਤੰਬਰ–ਅਕਤੂਬਰ ਵਿੱਚ ਦੋਹਾ ਵਿਖੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਦੇ।

 

 

ਹਿਮਾ ਦਾਸ, ਐੱਮ ਆਰ ਪੂਵੰਮਾ, ਸਰਿਤਾਬੇਨ ਗਾਇਕਵਾੜ ਤੇ ਵੀਆਰ ਵਿਸਮਯਾ ਤੀਜੀ ਹੀਟ ਵਿੱਚ ਚੌਥੇ ਸਥਾਨ ਉੱਤੇ ਰਹੇ, ਜਿਨ੍ਹਾਂ ਨੇ ਤਿੰਨ ਮਿੰਟ 31.93 ਸੇਕੰਡ ਦਾ ਸਮਾਂ ਲਿਆ। ਪਰ ਟੀਮ ਇਸ ਨਾਲ 17ਵੇਂ ਸਥਾਨ ਉੱਤੇ ਰਹੀ। ਉੱਧਰ ਪੁਰਸ਼ ਚਾਰ ਗੁਣਾ 400 ਮੀਟਰ ਰੀਲੇ ਵਿੰਚ ਕੁਨਹੂ ਮੁਹੰਮਦ, ਜੀਤੂ ਬੇਬੀ, ਜੀਵਨ ਸੁਰੇਸ਼ ਤੇ ਮੁਹੰਮਦ ਅਨਸ ਦੂਜੀ ਹੀਟ ਵਿੱਚ ਤਿੰਨ ਮਿੰਨ 06.05 ਸੈਕੰਡ ਦੇ ਸਮੇਂ ਨਾਲ ਛੇਵੇਂ ਸਥਾਨ ਉੱਤੇ ਰਹੇ।

 

 

ਪੁਰਸ਼ ਟੀਮ ਵੀ 17ਵੇਂ ਸਥਾਨ ਉੱਤੇ ਰਹੀ। ਮਿਸ਼ਰਤ ਚਾਰ ਗੁਣਾ 400 ਮੀਟਰ ਰੀਲੇ ਟੀਮ ਤਿੰਨ ਮਿੰਟ 23.59 ਸੈਕੰਡਾਂ ਨਾਲ ਓਵਰਆਲ 15ਵੇਂ ਸਥਾਨ ਉੱਤੇ ਰਹੀ; ਜਿਸ ਵਿੱਚ ਜੀਤੂ ਬੇਬੀ, ਸੋਨੀਆ ਬੈਸ਼, ਪ੍ਰਾਚੀ ਤੇ ਐਨਟੋਨੀ ਏਲੈਕਸ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poor Performance of Indian Athletes in IAAF Relay 2019