ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫ਼ਾ 2018 - ਫਾਈਨਲ ਦੀ ਟਿਕਟ ਲਈ ਫਰਾਂਸ ਤੇ ਬੈਲਜੀਅਮ ਵਿਚਾਲੇ ਤਕੜੀ ਟੱਕਰ

ਫਰਾਂਸ VS ਬੈਲਜੀਅਮ

ਫਰਾਂਸ ਅਤੇ ਬੈਲਜੀਅਮ ਦੀਆਂ ਟੀਮਾਂ ਵਿਚਾਲੇ ਫ਼ੀਫਾ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਰੋਮਾਂਚਕ ਜੰਗ ਵੇਖਣ ਨੂੰ ਮਿਲ ਸਕਦੀ ਹੈ। ਇਸਤੋਂ ਪਹਿਲਾ ਇਹ ਦੋਵੇਂ ਦੇਸ਼ ਸਾਲ 1986 ਵਿੱਚ ਇੱਕ-ਦੂਜੇ ਖ਼ਿਲਾਫ ਭਿੜੇ ਸਨ। ਜਿਸ 'ਚ ਬੈਲਜੀਅਮ ਨੂੰ ਫਰਾਂਸ ਨੇ 2-4 ਨਾਲ ਹਰਾ ਦਿੱਤਾ ਸੀ। 3 ਸਾਲ ਪਹਿਲਾਂ ਸਟੇਡ ਡਿ ਫਰਾਂਸ 'ਚ ਖੇਡੇ ਗਏ ਇੱਕ ਪ੍ਰਦਰਸ਼ਨੀ ਮੈਚ ਚ ਬੈਲਜੀਅਮ ਨੇ ਫਰਾਂਸ ਨੂੰ 4-3 ਨਾਲ ਹਰਾਇਆ ਸੀ।  ਫੀਫਾ ਵਿਸ਼ਵ ਕੱਪ 2002 ਤੋਂ ਪਹਿਲਾ ਬੈਲਜੀਅਮ ਨੇ ਫਰਾਂਸ ਨੂੰ ਹਰਾ ਕੇ 2-1 ਨਾਲ ਜਿੱਤ ਦਰਜ ਕੀਤੀ ਸੀ।

 

ਫਰਾਂਸ 2006 ਤੋਂ ਬਾਅਦ ਵਰਲਡ ਕੱਪ ਦੇ ਸੈਮੀਫਾਈਨਲ ਚ ਜਗ੍ਹਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਇਸਤੋਂ ਪਹਿਲਾ ਫਰਾੰਸ ਨੇ 1998 ਵਿੱਚ ਵਿਸ਼ਵ ਕੱਪ ਵੀ ਜਿੱਤਿਆ ਸੀ।  ਦੋਵਾਂ ਟੀਮਾਂ ਦੇ ਗੋਲਕੀਪਰ ਵੀ ਮੈਚ ਦੌਰਾਨ ਇੱਕ ਅਹਿਮ ਰੋਲ ਅਦਾ ਕਰਦੇ ਹੋਏ ਨਜ਼ਰ ਆਉਣਗੇ। ਕਿਉਂਕਿ ਪਹਿਲਾ ਵੀ ਗੋਲਕੀਪਰਾਂ ਨੇ ਦੋਵਾਂ ਟੀਮਾਂ ਨੂੰ ਇਂਨੇ ਅੱਗੇ ਲਿਆਉਣ ਵਿੱਚ ਕਾਫੀ ਮਦਦ ਕੀਤੀ ਹੈ। 

 

ਬੈਲਜੀਅਮ ਨੂੰ ਆਪਣੇ ਸਟਾਰ ਫਾਰਵਰਡ ਖਿਡਾਰੀ ਏਡਨ ਹੇਜਾਰਡ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।  ਜਿਨ੍ਹਾਂ ਨੇ ਆਪਣੀ ਖੇਡ ਨਾਲ ਸਾਰਿਆਂ ਦਾ ਦਿਲ ਜਿੱਤਿਆ ਪਰ ਉਹ ਗੋਲ ਕਰਨ ਵਿੱਚ ਸਫਲ ਨਹੀਂ ਹੋਏ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦੇ ਮੈਚ ਵਿੱਚ ਉਹ ਕੁਝ ਖਾਸ ਖੇਡ ਜ਼ਰੂਰ ਦਿਖਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:preview of fifa world cup semifinal match between france and belgium