ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ- ਪੀਵੀ ਸਿੰਧੂ ਭਾਰਤ ਨੂੰ ਤੁਹਾਡੇ 'ਤੇ ਮਾਣ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਭਾਰਤੀ ਮਹਿਲਾ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਨੂੰ  BWF ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਮਗ਼ਾ ਜਿੱਤਣ ਲਈ ਵਧਾਈ ਦਿੱਤੀ ਹੈ। 

 

 

 

 

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, 'ਬਹੁਤ ਪ੍ਰਤਿਭਾਸ਼ਾਲੀ ਪੀਵੀ ਸਿੰਧੂ ਨੇ ਭਾਰਤ ਨੂੰ ਇਕ ਵਾਰ ਫਿਰ ਮਾਣ ਦਿਵਾਇਆ ਹੈ। ਮੈਂ ਉਸ ਨੂੰ ਬੀਡਬਲਯੂਐਸਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਣ ਲਈ ਵਧਾਈ ਦਿੰਦਾ ਹਾਂ। ਉਸ ਨੇ ਜਿਸ ਜੋਸ਼ ਅਤੇ ਜਨੂੰਨ ਨਾਲ ਬੈਡਮਿੰਟਨ ਖੇਡਿਆ ਹੈ, ਉਹ ਪ੍ਰੇਰਣਾਦਾਇਕ ਹੈ। ਪੀ ਵੀ ਸਿੰਧੂ ਦੀ ਇਹ ਸਫ਼ਲਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।

 

ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀਵੀ ਸਿੰਧੂ ਨੂੰ ਸੋਨ ਤਮਗ਼ਾ ਜਿੱਤਦੇ ਹੀ ਟਵਿੱਟਰ 'ਤੇ ਵਧਾਈ ਦਿੰਦਿਆਂ ਲਿਖਿਆ,' ਪੀਵੀ ਸਿੰਧੂ ਨੇ ਬੀਡਬਲਯੂਐਫ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 'ਚ ਇਤਿਹਾਸਕ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚਿਆ ਹੈ। ਪੀਵੀ ਸਿੰਧੂ 'ਤੇ ਭਾਰਤ ਨੂੰ ਮਾਣ ਹੈ। ਮੈਂ ਉਨ੍ਹਾਂ ਨੂੰ ਬਹੁਤ ਵਧਾਈ ਦਿੰਦਾ ਹਾਂ। ਸਰਕਾਰ ਅਜਿਹੇ ਹੋਰ ਚੈਂਪੀਅਨ ਬਣਾਉਣ ਲਈ ਖਿਡਾਰੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਅਤੇ ਸਹਾਇਤਾ ਦੇਣਾ ਜਾਰੀ ਰੱਖੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi and Sports Minister Kiren Rijiju congratulate PV Sindhu for winning gold medal in BWF World Badminton Championship