ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ 125 ਸਾਲ ਪੂਰੇ ਹੋਣ 'ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਵਿਚਕਾਰ ਸਾਨੂੰ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਦੇ ਨਾਲ-ਨਾਲ ਆਰਥਿਕਤਾ ਨੂੰ ਸਥਿਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਕਾਰਨ ਹੁਣ ਦੁਨੀਆ ਦੇ ਦੂਜੇ ਦੇਸ਼ ਬਾਕੀ ਦੇਸ਼ਾਂ ਤੋਂ ਵੱਧ ਸਹਿਯੋਗ ਚਾਹੁੰਦੇ ਹਨ। ਅਨਲੌਕ-1 ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਰਥਚਾਰੇ 'ਤੇ ਇਹ ਪਹਿਲਾ ਵੱਡਾ ਭਾਸ਼ਣ ਸੀ।
ਕੋਰੋਨਾ ਸੰਕਟ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਪੀਪੀਈ ਕਿੱਟਾਂ ਦੇ ਨਿਰਮਾਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਦੇਸ਼ 'ਚ ਰੋਜ਼ਾਨਾ 3 ਲੱਖ ਪੀਪੀਈ ਕਿੱਟਾਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੈਂਕੜੇ ਕਰੋੜ ਰੁਪਏ ਦਾ ਉਦਯੋਗ ਖੜ੍ਹਾ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਛੇਤੀ ਹੀ ਆਪਣਾ ਵਿਕਾਸ ਮੁੜ ਪ੍ਰਾਪਤ ਕਰ ਲਵੇਗਾ। 'ਵਿ ਵਿਲ ਗੈਟ ਅਵਰ ਗ੍ਰੋਥ ਬੈਕ'। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ 74 ਕਰੋੜ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ ਹੈ। ਲੌਕਡਾਊਨ ਦੌਰਾਨ ਸਰਕਾਰ ਨੇ 8 ਕਰੋੜ ਤੋਂ ਵੱਧ ਗੈਸ ਸਿਲੰਡਰ ਗਰੀਬਾਂ ਨੂੰ ਉਨ੍ਹਾਂ ਦੇ ਘਰਾਂ 'ਚ ਪਹੁੰਚਾਏ ਹਨ। ਇਸ ਤੋਂ ਇਲਾਵਾ ਈਪੀਐਫ ਨੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੇ ਖਾਤਿਆਂ ਵਿੱਚ ਸਹਾਇਤਾ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਕਿਸਾਨ ਹੁਣ ਆਪਣੀਆਂ ਸ਼ਰਤਾਂ 'ਤੇ ਕਿਸੇ ਵੀ ਸੂਬੇ 'ਚ ਫਸਲ ਵੇਚ ਸਕਦੇ ਹਨ। ਹੁਣ ਫਸਲ ਨੂੰ ਇਲੈਕਟ੍ਰਾਨਿਕ ਟ੍ਰੇਡਿੰਗ ਰਾਹੀਂ ਵੇਚਿਆ ਜਾ ਸਕਦਾ ਹੈ। ਇਸ ਨਾਲ ਕਈ ਨਵੇਂ ਰਾਹ ਖੁੱਲ੍ਹਣ ਜਾ ਰਹੇ ਹਨ। ਇਸੇ ਤਰ੍ਹਾਂ ਮਜ਼ਦੂਰਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਰਤ ਸੁਧਾਰ ਵੀ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਆਈਆਈ ਪ੍ਰੋਗਰਾਮ ਵਿੱਚ ਕਿਹਾ ਕਿ ਭਾਰਤ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਲਿਆਉਣ ਲਈ ਸਵੈ-ਨਿਰਭਰ ਭਾਰਤ ਬਣਾਉਣ ਲਈ ਪੰਜ ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਇਹ ਪੰਜ ਚੀਜ਼ਾਂ ਹਨ - Intent, Inclusion, Investment, Infrastructure ਅਤੇ Innovation.
Intent, Inclusion, Investment, Infrastructure and Innovation— these five things are important to speed up India's development and make it 'atmanirbhar'. You will get a glimpse of these in the bold decisions recently taken by us: PM Narendra Modi pic.twitter.com/vcZpx5BcEl
— ANI (@ANI) June 2, 2020
ਉਨ੍ਹਾਂ ਕਿਹਾ ਕਿ ਐਮਐਸਐਮਈ ਦੀ ਪਰਿਭਾਸ਼ਾ ਸਪੱਸ਼ਟ ਕਰਨ ਦੀ ਮੰਗ ਲੰਮੇ ਸਮੇਂ ਤੋਂ ਇੰਡਸਟਰੀ ਵੱਲੋਂ ਕੀਤੀ ਜਾ ਰਹੀ ਸੀ, ਇਹ ਪੂਰੀ ਹੋ ਗਈ ਹੈ। ਇਹ ਐਮਐਸਐਮਈ ਨੂੰ ਬਿਨਾਂ ਕਿਸੇ ਚਿੰਤਾ ਦੇ ਅੱਗੇ ਵਧਣ ਦੇ ਯੋਗ ਬਣਾਏਗਾ ਅਤੇ ਆਪਣੀ ਸਥਿਤੀ ਬਣਾਈ ਰੱਖਣ ਲਈ ਦੂਜੇ ਰਸਤਿਆਂ 'ਤੇ ਚੱਲਣ ਦੀ ਲੋੜ ਨਹੀਂ ਪਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਲੌਕਡਾਊਨ ਲਾਗੂ ਹੈ। ਹਾਲਾਂਕਿ, ਹੁਣ ਪੰਜਵੇਂ ਗੇੜ ਵਿੱਚ ਲੌਕਡਾਊਨ ਸਿਰਫ਼ ਕੰਟੇਨਮੈਂਟ ਜ਼ੋਨ ਤਕ ਸੀਮਤ ਕਰ ਦਿੱਤਾ ਗਿਆ ਹੈ। ਲੌਕਡਾਊਨ ਦਾ ਦੇਸ਼ ਦੇ ਅਰਥਚਾਰੇ 'ਤੇ ਕਾਫ਼ੀ ਡੂੰਘਾ ਪ੍ਰਭਾਵ ਪਿਆ ਹੈ।