ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤੀ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਦੇਸ਼ ਵਿਚ 3*3 ਬਾਸਕਟਬਾਲ ਨੂੰ ਜ਼ਮੀਨੀ ਪੱਧਰ 'ਤੇ ਵਿਕਸਤ ਕਰਨ ਦੇ ਮੱਦੇਨਜ਼ਰ ਪਹਿਲੀ ਵਾਰ ਭਾਰਤ ਵਿਚ 3 ਬੀ.ਐਲ ਸ਼ੀਜਨ 2 ਵਿਚ 3*3 ਬਾਸਕਟਬਾਲ ਲਈ ਪੇਸ਼ੇਵਰ ਮਹਿਲਾ ਲੀਗ ਨੂੰ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਮਹਿਲਾ 3 ਬੀ.ਐਲ. ਲੀਗ ਮਹਿਲਾ ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਚ ਪੇਸ਼ੇਵਰ ਕਰੀਅਰ ਬਣਾਉਣ ਅਤੇ ਭਾਰਤ ਵਿਚ ਮਹਿਲਾਵਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।
ਲੀਗ ਦੇ ਕਮਿਸ਼ਨਰ ਰੋਹਿਤ ਬਖਸ਼ੀ ਨੇ ਦੱਸਿਆ ਕਿ ਇਹ ਲੀਗ 9 ਦੌਰਾਂ ਚ ਹੋਣ ਕਰਕੇ ਫੀਬਾ 3*3 ਰੈਂਕਿੰਗ ਵਿਚ ਇੰਡੀਅਨ ਫੈਡਰੇਸ਼ਨ ਲਈ ਅੰਕਾਂ ਵਿਚ ਵਾਧਾ ਕਰਕੇ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਕੁਆਲੀਫਾਈ ਕਰਨ 'ਤੇ ਸੀਟ ਪੱਕੀ ਕਰਨ ਵਿਚ ਸਹਾਈ ਹੋਵੇਗੀ। ਪੁਰਸ਼ਾਂ ਦੇ ਦੌਰ ਦੀ ਜੇਤੂ ਟੀਮ ਫੀਬਾ 3*3 ਵਰਲਡ ਟੂਰ ਮਾਸਟਰ ਅਤੇ ਥ੍ਰੀ ਚੈਂਲੰਜਰ ਲਈ ਕੁਆਲੀਫਾਈ ਕਰੇਗੀ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਖੇਡਾਂ ਦੇ ਮਾਹੌਲ ਨੂੰ ਸੁਧਾਰਨ ਤੇ ਹੋਰ ਉਤਸ਼ਾਹਤ ਕਰਨ ਲਈ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਸਰਕਾਰ ਵੱਲੋਂ 3 ਬੀ.ਐਲ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਭਾਰਤ ਨੂੰ 3*3 ਬਾਸਕਟਬਾਲ ਵਿੱਚ ਇੱਕ ਵੱਡੀ ਤਾਕਤ ਵਜੋਂ ਉਭਾਰਨ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ ਚ ਜੁਟੇ ਹਾਂ।
.