ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WC 2019:  ਜੇਕਰ ਭਾਰਤ ਪਾਕਿਸਤਾਨ ਨੂੰ ਨਹੀਂ ਹਰਾਉਂਦਾ ਤਾਂ ਟਰਾਫੀ ਦਾ ਕੀ ਮਜ਼ਾ : ਚੋਪੜਾ

WC 2019: ਜੇਕਰ ਭਾਰਤ ਪਾਕਿਸਤਾਨ ਨੂੰ ਨਹੀਂ ਹਰਾਉਂਦਾ ਤਾਂ ਟਰਾਫੀ ਦਾ ਕੀ ਮਜ਼ਾ

World Cup 2019, India vs Paksitan: ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਪੁਲਵਾਮਾ ਹਮਲੇ ਬਾਅਦ ਵਿਸ਼ਵ ਕੱਪ ਵਿਚ ਪਾਕਿ ਦਾ ਬਾਈਕਾਟ ਕਰਨ ਉਤੇ ਆਪਣੇ ਰਾਏ ਦਿੱਤੀ ਹੈ। ਭਾਰਤ–ਪਾਕਿਸਤਾਨ ਵਿਚ 16 ਜੂਨ ਨੂੰ ਓਲਡ ਟ੍ਰੇਫਰਡ, ਮੈਨਚੇਸਟਰ ਵਿਚ ਮੈਚ ਤੈਅ ਹੈ। ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਇਸ ਹਮਲੇ ਵਿਚ ਸੀਆਰਪੀਐਫ ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ।

 

ਇਸ ਤੋਂ ਬਾਅਦ ਭਾਰਤੀਆਂ ਦੀ ਰਾਏ ਇਹ ਹੈ ਕਿ ਸਾਨੂੰ ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਚਾਹੀਦਾ।  ਕੁਝ ਕ੍ਰਿਕਟਰਾਂ ਦਾ ਵੀ ਇਹ ਮੰਨਣਾ ਹੈ ਕਿ ਪਾਕਿਸਤਾਨ ਨਾਲ ਭਾਰਤ ਨੂੰ ਸਾਰੇ ਸਬੰਧ ਖਤਮ ਕਰ ਲੈਣੇ ਚਾਹੀਦੇ ਹਨ ਅਤੇ ਕ੍ਰਿਕਟ ਵੀ ਨਹੀਂ  ਖੇਡਣਾ ਚਾਹੀਦਾ।

 

ਇਸ ਸਬੰਧੀ ਆਕਾਸ਼ ਚੋਪੜਾ ਨੇ ਇੰਡੀਆ ਟੂਡੇ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਭਾਰਤ ਇਕ ਵਾਪਸ ਆਉਣ ਵਾਲਾ ਦੇਸ਼ ਹੈ। ਇਸ ਲਈ ਰਾਜਨੀਤੀ ਅਤੇ ਖੇਡਾਂ ਨੂੰ ਮਿਕਸ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਨਾਲ ਨਹੀਂ ਖੇਡਦਾ ਤਾਂ ਭਾਰਤ ਲਈ ਵਰਲਡ ਕੱਪ  ਟਰਾਫੀ ਦਾ ਕੀ ਅਰਥ ਰਹਿ ਜਾਵੇਗਾ। ਖਾਸਕਰਕੇ ਜੇਕਰ ਭਾਰਤ ਪਾਕਿਸਤਾਨ ਨੂੰ ਨਹੀਂ ਹਰਾਉਂਦਾ।

 

ਆਕਾਸ਼ ਚੋਪੜਾ ਨੇ ਕਿਹਾ ਕਿ ਇਹ ਅਹਿਮ ਸਵਾਲ ਹੈ ਕਿ ਵਿਸ਼ਵ ਕੱਪ ਵਿਚ ਭਾਰਤ–ਪਾਕਿ ਵਿਚ ਮੈਚ ਹੋਵੇਗਾ, ਕੀ ਇਸਦਾ ਜਵਾਬ ਸਾਨੂੰ ਹੁਣੇ ਚਾਹੀਦਾ। ਅਜੇ ਅੱਤਵਾਦੀ ਹਮਲੇ ਦੇ ਜਖਮ ਤਾਜ਼ਾ ਹਨ। ਪੁਲਵਾਮਾ ਵਿਚ ਜੋ ਕੁਝ ਹੋਇਆ ਉਸ ਨਾਲ ਅਸੀਂ ਭਾਰਤਵਾਸੀ ਦੁਖੀ ਹਾਂ।

 

ਉਨ੍ਹਾਂ ਕਿਹਾ ਕਿ ਅਸੀਂ ਸਭ ਭਾਵਵੁਕਤਾ ਨਾਲ ਫੈਸਲਾ ਕਰਦੇ ਹਾਂ। ਇਸ ਲਈ ਕੀ ਸਾਨੂੰ ਹੁਣ ਇਸ ਮਾਮਲੇ ਵਿਚ ਕੋਈ ਫੈਸਲਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਇਸ ਉਤੇ ਫੈਸਲਾ ਲੈਣ ਦਾ ਇਹ ਸਮਾਂ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਸਾਨੂੰ ਖੇਡਾਂ ਅਤੇ  ਰਾਜਨੀਤੀ ਨੂ ਅਲੱਗ ਕਰਕੇ ਦੇਖਣਾ ਅਤੇ ਸੋਚਣਾ ਚਾਹੀਦਾ ਹੈ। ਸਾਨੂੰ ਪਹਿਲਾਂ ਤੋਂ ਹੀ ਪਾਕਿਸਤਾਨ ਨਾਲ ਦੋਪੱਖੀ ਸੀਰੀਜ ਨਹੀਂ ਖੇਡ ਰਹੇ ਅਤੇ ਸਾਨੂੰ ਵਿਸ਼ਵ ਚੈਪੀਅਨ ਹੋਣਾ ਚਾਹੀਦਾ। ਜੇਕਰ ਅਸੀਂ ਪਾਕਿਸਤਾਨ ਨਾਲ ਨਾ ਖੇਡਕੇ ਚੈਂਪੀਅਨ ਬਣਦੇ ਹਾਂ ਤਾਂ ਉਸਦਾ ਅਰਥ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pulwama terror attack aakash chopra says what will be the worth of world cup trophy if you have not beaten pakistan