ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨੇ ਜਿੱਤੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ

ਪੰਜਾਬ ਨੇ ਜਿੱਤੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ

––  ਖੇਲੋ ਇੰਡੀਆ ਗੇਮਜ਼

––  ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਅੱਜ ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਜੋ ਪੁਣੇ ਵਿਖੇ ਹਾਜ਼ਰ ਹਨ, ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਨੇ ਅੱਜ ਵੇਟ ਲਿਫਟਿੰਗ ਵਿੱਚ 3 ਸੋਨ ਤਮਗੇ ਜਿੱਤੇ ਇਹ ਤਮਗੇ ਅੰਡਰ-21 ਦੇ 81 ਕਿਲੋ ਭਾਰ ਵਿੱਚ ਬਲਦੇਵ ਗੁਰੂ ਤੇ 89 ਕਿਲੋ ਭਾਰ ਵਰਗ ਵਿੱਚ ਨਿਖਿਲ ਅਤੇ ਅੰਡਰ 17 ਦੇ 64 ਕਿਲੋ ਵਰਗ ਵਿੱਚ ਨਰਦੀਪ ਕੌਰ ਨੇ ਜਿੱਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਵੇਟ ਲਿਫਟਿੰਗ ਵਿੱਚ ਅੰਡਰ 17 ਦੇ 81 ਕਿਲੋ ਵਰਗ ਵਿੱਚ ਅਨਿਲ ਸਿੰਘ, ਏਅਰ ਰਾਇਫਲ ਸ਼ੂਟਿੰਗ ਦੇ ਅੰਡਰ 17 ਵਿੱਚ ਜਸਮੀਨ ਕੌਰ, ਕੁਸ਼ਤੀ ਦੇ ਅੰਡਰ 21 ਦੇ 76 ਕਿਲੋ ਵਰਗ ਵਿੱਚ ਨਵਜੋਤ ਕੌਰ, ਅੰਡਰ 21 ਦੀ 5000 ਮੀਟਰ ਦੌੜ ਵਿੱਚ ਸੁਮਨ ਰਾਣੀ ਤੇ ਜੁਡੋ ਦੇ ਅੰਡਰ 21 ਦੇ 44 ਕਿਲੋ ਵਰਗ ਵਿੱਚ ਅਮਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਇਸੇ ਤਰ੍ਹਾਂ ਕੁਸ਼ਤੀਆਂ ਦੇ ਅੰਡਰ 21 ਦੇ 62 ਕਿਲੋ ਵਰਗ ਵਿੱਚ ਜਸਪ੍ਰੀਤ ਕੌਰ, 68 ਕਿਲੋ ਵਰਗ ਵਿੱਚ ਜਸ਼ਨਬੀਰ ਕੌਰ ਤੇ 61 ਕਿਲੋ ਵਰਗ ਵਿੱਚ ਅਕਾਸ਼, ਅੰਡਰ 17 ਦੀ ਤੀਹਰੀ ਛਾਲ ਵਿੱਚ ਨਪਿੰਦਰ ਸਿੰਘ, ਵੇਟ ਲਿਫਟਿੰਗ ਦੇ ਅੰਡਰ 17 ਦੇ 89 ਕਿਲੋ ਵਰਗ ਵਿੱਚ ਗੁਰਕਰਨ ਸਿੰਘ ਅਤੇ ਜੁਡੋ ਦੇ ਅੰਡਰ 21 ਦੇ 73 ਕਿਲੋ ਵਰਗ ਵਿੱਚ ਮਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab win 3 Gold 5 Silver 6 Bronze Medals