ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਪੰਜਾਬੀ ਗੱਭਰੂ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁਟ ’ਚ ਜਿੱਤਿਆ ਗੋਲਡ ਮੈਡਲ

ਭਾਰਤ ਦੇ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ 18ਵੇਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਦਾ ਪਹਿਲਾਂ ਗੋਲਡ ਮੈਡਲ (ਸੋਨੇ ਦਾ ਤਮਗਾ) ਭਾਰਤ ਦੀ ਝੋਲੀ ਵਿਚ ਪਾ ਦਿੱਤਾ ਹੈ। ਪੰਜਾਬੀ ਗੱਭੂਰ ਤੇਜਿੰਦਰਪਾਲ ਸਿੰਘ ਤੂਰ ਨੇ 20.75 ਮੀਟਰ ਸੁੱਟ ਕੇ ਨੈਸ਼ਨਲ ਰਿਕਾਰਡ ਅਤੇ ਗੇਮਜ਼ ਰਿਕਾਰਡ ਦੋਨੇ ਇੱਕ ਵਾਰ ਚ ਤੋੜ ਦਿੱਤੇ। ਇਹ ਭਾਰਤ ਦਾ ਇਨ੍ਹਾਂ ਖੇਡਾਂ ਚ 7ਵਾਂ ਗੋਲਡ ਮੈਡਲ ਹੈ।

 

 

ਤੇਜਿੰਦਰਪਾਲ ਸਿੰਘ ਤੂਰ ਮੁੱਖ ਦਾਅਵੇਦਾਰਾਂ ਚ ਸ਼ਾਮਲ ਸਨ। ਉਨ੍ਹਾਂ ਨੇ ਉਮੀਦ ਤੋਂ ਵੱਧ ਕੇ ਖੇਡਾਂ ਅਤੇ ਕੌਮੀ ਰਿਕਾਰਡ ਪ੍ਰਦਰਸ਼ਨ ਤੋਂ ਚੋਟੀ ਦਾ ਸਥਾਨ ਹਾਸਿਲ ਕੀਤਾ। 23 ਸਾਲਾਂ ਤੇਜਿੰਦਰਪਾਲ ਸਿੰਘ ਤੂਰ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਆਪਣੀ ਚੰਗੀ ਸਿਹਤ ਅਤੇ ਦਮਦਾਰ ਜ਼ੋਰ ਨਾਲ 20.75 ਮੀਟਰ ਤੋਂ 6 ਸਾਲ ਪੁਰਾਣੇ 20.69 ਮੀਟਰ ਦੇ ਕੌਮੀ ਰਿਕਾਰਡ ਨੂੰ ਤੋੜਿਆ ਜੋ ਓਮ ਪ੍ਰਕਾਸ਼ ਕਰਹਾਨਾ ਦੇ ਨਾਂ ਸੀ।

 

ਜਿ਼ਕਰਯੋਗ ਹੈ ਕਿ ਏਸ਼ੀਆਈ ਖੇਡਾਂ 2018 ਚ ਭਾਰਤ ਇਸ ਵੇਲੇ ਮੈਡਲ ਦੀ ਜੇਤੂ ਸੂਚੀ ਚ ਕੁੱਲ 29 ਮੈਡਲਾਂ ਨਾਲ 8ਵੇਂ ਸਥਾਨ ਤੇ ਬਣਿਆ ਹੋਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi player Tejinder Pal Singh Toor won the Gold Medal in the Shot put