ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਨਲੈਂਡ ਟੂਰਨਾਮੈਂਟ ’ਚ ਪੰਜਾਬੀ ਗੱਭਰੂ ਕਵਿੰਦਰ ਬਿਸ਼ਤ ਨੇ ਜਿੱਤਿਆ ਗੋਲਡ ਮੈਡਲ

ਪੰਜਾਬੀ ਗੱਭਰੂ ਕਵਿੰਦਰ ਸਿੰਘ ਬਿਸ਼ਤ ਨੇ 56 ਕਿਲੋਗ੍ਰਾਮ ਵਰਗ ਚ ਗੋਲਡ ਮੈਡਲ ਜਿੱਤ ਲਿਆ ਹੈ ਜਦਕਿ ਸ਼ਿਵ ਥਾਪਾ ਤੇ ਤਿੰਨ ਹੋਰਨਾਂ ਨੇ ਚਾਂਦੀ ਦੇ ਮੈਡਲ ਜਿੱਤ ਕੇ ਫ਼ਿਨਲੈਂਡ ਦੇ ਹੈਲਸਿੰਕੀ ਚ 38ਵੇਂ ਜੀਬੀ ਮੁਕਾਬਲੇਬਾਜ਼ੀ ਟੂਰਨਾਮੈਂਟ ਚ ਭਾਰਤੀ ਮੁਹਿੰਮ ਦੀ ਸ਼ਾਨਦਾਰ ਢੰਗ ਨਾਲ ਸਮਾਪਤੀ ਕੀਤੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਤਿੰਨ ਵਾਰ ਦੇ ਏਸ਼ੀਆਈ ਮੈਡਲ ਜੇਤੂ ਥਾਪਾ (60 ਕਿਲੋਗ੍ਰਾਮ) ਤੋਂ ਇਲਾਵਾ ਨੌਜਵਾਨ ਗੋਵਿੰਦ ਸਾਹਨੀ (49 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੇ ਤਾਂਬੇ ਦਾ ਮੈਡਲ ਜਿੱਤਣ ਵਾਲੇ ਮੁਹੰਮਦ ਹਸਮੁਦੀਨ (56 ਕਿਲੋਗ੍ਰਾਮ) ਅਤੇ ਦਿਨੇਸ਼ ਡਾਗਰ (69 ਕਿਲੋਗ੍ਰਾਮ) ਨੇ ਚਾਂਦੇ ਦੇ ਤਮਗੇ ਆਪਣੇ ਨਾਂ ਕਰ ਲਏ।

 

ਭਾਰਤੀਆਂ ਵਿਚਾਲੇ ਹੋਏ 56 ਕਿਲੋਗ੍ਰਾਮ ਵਰਗ ਦੇ ਫ਼ਾਈਨਲ ਚ ਬਿਸ਼ਤ ਅਤੇ ਹੁਸਮੁਦੀਨ ਆਮਣੋ ਸਾਹਮਣੇ ਸਨ। ਦੋਨਾਂ ਮੁੱਕੇਬਾਜ਼ ਫ਼ੌਜੀ ਖੇਡ ਕੰਟਰੋਲ ਬੋਰਡ (ਐਸਐਸਸੀਬੀ) ਦੇ ਹਨ ਤੇ ਦੋਨਾਂ ਇਕ ਦੂਜੇ ਦੀ ਤਕਨੀਕ ਤੋਂ ਵਾਕਫ਼ ਹਨ। ਪਰ ਬਿਸ਼ਤ ਨੇ ਅੱਖ ਤੇ ਕੱਟ ਲੱਗਣ ਬਾਵਜੂਦ ਫਤਿਹ ਹਾਸਲ ਕਰਨ ਚ ਸਫ਼ਲ ਰਹੇ।

 

ਫ਼ਲਾਈਵੇਟ ਵਰਗ ਚ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ ਚ ਥਾਂ ਬਣਾਉਣ ਵਾਲੇ ਬਿਸ਼ਤ ਦਾ ਇਹ ਬੈਂਥਮਵੈਟ ਚ ਆਉਣ ਮਗਰੋਂ ਪਹਿਲਾ ਆਲਮੀ ਗੋਲਡ ਮੈਡਲ ਹੈ। ਸਾਹਨੀ ਨੇ ਥਾਈਲੈਂਡ ਦੇ ਥਿਨਿਸਾਨ ਪਨਮੋਦੀ ਖਿਲਾਫ਼ ਮਜ਼ਬੂਤ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲਾ ਗੇੜ ਜਿੱਤਿਆ ਪਰ ਅਗਲੇ ਦੋ ਗੇੜਾਂ ਚ ਪਨਮੋਦ ਨੂੰ ਜੱਜਾਂ ਦੇ ਅੰਕ ਮਿਲੇ, ਜਿਸ ਨਾਲ ਉਨ੍ਹਾਂ ਨੇ 3–2 ਨਾਲ ਜਿੱਤ ਹਾਸਲ ਕਰ ਲਈ।

 

ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਤਾਂਬਾ ਮੈਡਲ ਜੇਤੂ ਅਸਮ ਦੇ ਥਾਪਾ ਨੂੰ ਸਥਾਨਕ ਦਾਅਵੇਦਾਰ ਅਰਸਲਾਨ ਖਾਤੇਵ ਤੋਂ 1–4 ਨਾਲ ਹਾਰ ਮਿਲੀ। ਪਿਛਲੇ ਸਾਲ ਇੰਡੀਆ ਓਪਨ ਦੇ ਚਾਂਦੀ ਮੈਡਲ ਜੇਤੂ ਡਾਗਰ ਨੂੰ ਸੈਮੀਫ਼ਾਈਨਲ ਚ ਅੱਖ ਚ ਸੱਟ ਲੱਗ ਗਈ ਸੀ, ਜਿਸ ਨਾਲ ਉਨ੍ਹਾਂ ਦੀ ਅੱਖ ਸੁੱਜ ਗਈ ਸੀ।

 

ਰਾਸ਼ਟਰਮੰਡਲ ਖੇਡਾਂ ਕਾਰਨ ਗੋਲਡ ਮੈਡਲ ਜੇਤੂ ਇੰਗਲੈਂਡ ਦੇ ਪੈਟ ਮੈਕੋਰਮੈਕ ਕਾਫੀ ਤੇਜ਼ਤਰਾਰ ਸਨ ਜਿਸ ਨਾਲ ਤੀਜੇ ਗੇੜ ਚ ਰੈਫ਼ਰੀ ਨੇ ਕਾਊਂਟ ਕਰਦਿਆਂ ਕੁਝ ਸਕਿੰਟ ਪਹਿਲਾਂ ਨਤੀਜਾ ਉਨ੍ਹਾਂ ਦੇ ਪੱਖ ਚ ਕਰ ਦਿੱਤਾ।

 

ਸੁਮਿਤ ਸਾਂਗਵਾਨ (91 ਕਿਲੋਗ੍ਰਾਮ), ਸਾਬਕਾ ਨੌਜਵਾਨ ਵਿਸ਼ਵ ਚੈਂਪੀਅਨ ਸਚਿੱਨ ਸਿਵਾਚ (52 ਕਿਲੋਗ੍ਰਾਮ) ਅਤੇ ਨਵੀਨ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੂੰ ਹਾਲਾਂਕਿ ਸੈਮੀਫ਼ਾਈਨਲ ਚ ਹਾਰ ਦੇ ਨਾਲ ਤਾਂਬੇ ਦੇ ਮੈਡਲ ਨਾਲ ਸਬਰ ਕਰਨਾ ਪਿਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi youth wins gold medal in Finland tournaments