ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀ ਧੀ ਰਣਦੀਪ ਕੌਰ ਖੇਡੇਗੀ ਏਸ਼ੀਅਨ ਗੇਮਜ਼ 'ਚ


ਪੰਜਾਬ ਦੀ ਕਬੱਡੀ ਦੀ ਖਿਡਾਰਨ ਰਣਦੀਪ ਕੋਰ ਏਸ਼ਿਅਨ ਗੇਮਾਂ ਵਿਚ ਭਾਰਤ ਦੀ ਟੀਮ ਵਲੋ ਖੇਡੇਗੀ। ਕਾਦੀਆਂ ਦੇ ਨਜ਼ਦੀਕ ਪਿੰਡ ਨੱਥੂ ਖਹਿਰਾ ਦੀ ਰਹਿਣ ਵਾਲੀ ਖਿਡਾਰਨ ਰਣਦੀਪ ਕੋਰ ਦੇ ਕੋਚ ਗੁਰਦਿਆਲ ਸਿੰਘ ਚਿੱਟਾ ਨੇ ਇਹ ਜਾਣਕਾਰੀ ਸਾਂਝੀ ਕੀਤੀ ।

 

ਉਨ੍ਹਾਂ ਦੱਸਿਆ ਕਿ ਰਣਦੀਪ ਕੌਰ ਬੇਹੱਦ ਮਿਹਨਤੀ ਖਿਡਾਰਨ ਹੈ। ਉਸਦੀ ਲਗਨ ਅਤੇ ਮਿਹਨਤ ਸਦਕਾ ਹੀ ਉਹ ਇਸ ਮੁਕਾਮ ਨੂੰ ਹਾਸਲ ਕਰਨ ਚ ਸਫ਼ਲ ਹੋਈ ਹੈ। ਉਨ੍ਹਾਂ ਰਣਦੀਪ ਬਾਰੇ ਅੱਗੇ ਦੱਸਦਿਆਂ ਕਿਹਾ ਕਿ ਰਣਦੀਪ ਨੇ ਕਬੱਡੀ ਦੇ ਮੁਕਾਬਲਿਆਂ ਚ ਪਹਿਲਾਂ ਵੀ ਕਈ ਵਾਰ ਆਪਣਾ ਲੋਹਾ ਮਨਵਾਇਆ ਹੈ। 

 

ਜਿ਼ਕਰਯੋਗ ਹੈ ਕਿ ਰਣਦੀਪ ਕੌਰ ਮੌਜੂਦਾ ਸਮੇਂ ਚ ਪੰਜਾਬ ਪੁਲਿਸ ਵਿਚ ਏਐਸਆਈ ਵਜੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਕੋਚ ਗੁਰਦਿਆਲ ਸਿੰਘ ਚਿੱਟਾ ਨੇ ਕਿਹਾ ਕਿ ਰਣਦੀਪ ਕੌਰ ਇਨ੍ਹਾਂ ਏਸ਼ੀਅਨ ਗੇਮਜ਼ ਚ ਭਾਰਤ ਲਈ ਸੋਨ ਤਮਗਾ ਜਿੱਤ ਕੇ ਹੀ ਦੇਸ਼ ਵਾਪਸ ਆਵੇਗੀ ਅਤੇ ਦੇਸ਼ ਦੀਆਂ ਹੋਰਨਾਂ ਕੁੜੀਆਂ ਲਈ ਇੱਕ ਨਵੀਂ ਮਿਸਾਲ ਬਣ ਕੇ ਉਭਰੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabs daughter Randeep Kaur will play in Asian Games