ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਮਾਸਟਰਜ਼ : ਸਿੰਧੂ-ਸਾਈਨਾ ਨੂੰ ਕੁਆਰਟਰ ਫਾਈਨਲ 'ਚ ਮਿਲੀ ਹਾਰ 

ਓਲੰਪਿਕ ਮੈਡਲ ਜੇਤੂ ਕੈਰੋਲੀਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਸਾਈਨਾ ਨੇਹਵਾਲ ਨੂੰ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ 'ਚ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਭਾਰਤ ਦੀ ਇਸ ਟੂਰਨਾਮੈਂਟ 'ਚ ਚੁਣੌਤੀ ਖਤਮ ਹੋ ਗਈ ਹੈ। ਸਾਈਨਾ ਨੇਹਵਾਲ ਨੂੰ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਮਾਰਿਨ ਨੇ ਸਿੱਧੇ ਸੈਟਾਂ 'ਚ ਹਰਾਇਆ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਨੂੰ ਮਹਿਲਾ ਸਿੰਗਲ ਵਰਗ ਦੇ ਅੰਤਮ-8 'ਚ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਨੇ ਮਾਤ ਦਿੱਤੀ ਸੀ।
 

ਬੀਤੇ ਸਾਲ ਖਰਾਬ ਫਾਰਮ ਨਾਲ ਜੂਝਣ ਵਾਲੀ ਸਿੰਧੂ ਤੋਂ ਨਵੇਂ ਸਾਲ 'ਚ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ, ਪਰ ਯਿੰਗ ਨੇ ਸਿੰਧੂ ਨੂੰ ਸਾਲ ਦੇ ਪਹਿਲੇ ਟੂਰਨਾਮੈਂਟ ਦੇ ਅਹਿਮ ਮੁਕਾਬਲੇ 'ਚ 21-16, 21-16 ਨਾਲ ਹਰਾ ਦਿੱਤਾ। ਇਹ ਮੈਚ 36 ਮਿੰਟ ਤਕ ਚੱਲਿਆ। ਇਹ ਸਿੰਧੂ ਦੀ ਯਿੰਗ ਵਿਰੁੱਧ 12ਵੀਂ ਹਾਰ ਹੈ। ਸਿੰਧੂ ਸਿਰਫ 5 ਵਾਰ ਹੀ ਯਿੰਗ ਵਿਰੁੱਧ ਜਿੱਤ ਹਾਸਿਲ ਕਰ ਸਕੀ ਹੈ। 
 

ਜੂ ਯਿੰਗ ਹੱਥੋਂ ਸਿੰਧੂ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਿਛਲੇ ਸਾਲ ਅਕਤੂਬਰ 'ਚ ਫਰੈਂਚ ਓਪਨ ਦੇ ਕੁਆਰਟਰ ਫਾਈਨਲ 'ਚ ਹਾਰੀ ਸੀ। ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਹ ਬੜ੍ਹਤ ਦਾ ਫ਼ਾਇਦਾ ਨਾ ਉਠਾ ਸਕੀ ਜਿਸ ਨਾਲ ਪਹਿਲੀ ਗੇਮ 16-21 ਨਾਲ ਗੁਆ ਬੈਠੀ। ਦੂਜੀ ਗੇਮ ਵਿਚ ਜੂ ਯਿੰਗ ਨੇ ਸ਼ੁਰੂ ਵਿਚ ਹੀ ਦਬਦਬਾ ਬਣਾਈ ਰੱਖਿਆ ਹਾਲਾਂਕਿ 11-20 ਨਾਲ ਪੱਛੜ ਰਹੀ ਸਿੰਧੂ ਨੇ ਛੇ ਮੈਚ ਪੁਆਇੰਟ ਬਚਾਏ ਪਰ ਤਦ ਤਕ ਦੇਰ ਹੋ ਚੁੱਕੀ ਸੀ ਤੇ ਜੂ ਯਿੰਗ ਨੇ ਆਰਾਮ ਨਾਲ ਇਸ ਨੂੰ 21-16 ਨਾਲ ਆਪਣੇ ਨਾਂ ਕਰ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PV Sindhu and Saina Nehwal both lost quarter final encounters at the Malaysia Masters Super 500 badminton tournament