ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਵਰਲਡ ਟੂਰ ਫਾਈਨਲ ਖਿਤਾਬ

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਵਰਲਡ ਟੂਰ ਫਾਈਨਲ ਖਿਤਾਬ

ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਕੇ ਵਰਲਡ ਟੂਰ ਫਾਈਨਲ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਖੇਡੇ ਗਏ ਮਹਿਲਾ ਸਿੰਗਲ ਫਾਈਨਲ ਮੁਕਾਬਲੇ `ਚ ਸਿੰਧੂ ਦਾ ਮੁਕਾਬਲਾ ਓਕੁਹਾਰਾ ਨਾਲ ਸੀ। ਸਿੰਧੂ ਨੇ ਓਕੁਹਾਰਾ ਨੂੰ 21-19, 21-17 ਹਰਾਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬ `ਤੇ ਕਬਜ਼ਾ ਕੀਤਾ ਹੈ।


ਜਿ਼ਕਰਯੋਗ ਕਿ ਪਿਛਲੇ ਸਾਲ ਖੇਡੇ ਗਏ ਵਰਲਡ ਟੂਰ ਦੇ ਫਾਈਨਲ ਮੁਕਾਬਲੇ `ਚ ਵੀ ਸਿੰਧੂ ਅਤੇ ਓਕੁਹਾਰਾ ਦਾ ਆਹਮਣਾ-ਸਾਹਮਣਾ ਹੋਇਆ ਸੀ। ਉਸ ਮੁਕਾਬਲੇ `ਚ ਓਕੁਹਾਰਾ ਨੇ ਸਿੰਧੂ ਨੂੰ ਹਰਾ ਦਿੱਤਾ ਸੀ।


2018 `ਚ ਇਸ ਖਿਤਾਬ ਨੂੰ ਜਿੱਤਣ ਨਾਲ ਹੀ ਸਿੰਧੂ ਬੀਡਬਲਿਊਯੂਐਫ ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਇਹ ਉਨ੍ਹਾਂ ਦਾ 14ਵਾਂ ਕੈਰੀਅਰ ਖਿਤਾਬ ਅਤੇ ਸੀਜਨ ਦਾ ਪਹਿਲਾ ਖਿਤਾਬ ਹੈ। 


ਲਗਾਤਾਰ ਤੀਜੇ ਸਾਲ ਟੂਰਨਾਮੈਂਟ ਲਈ ਥਾਂ ਬਣਾਉਣ ਵਾਲੀ ਸਿੰਧੂ ਨੇ ਵਰਲਡ ਨੰਬਰ 5 ਨੋਜੋਮੀ ਓਕੁਹਾਰਾ ਪਹਿਲੇ ਦੋ ਸੈਟਾਂ `ਚ ਹਰਾਕੇ ਖਿਤਾਬ ਜਿੱਤ ਲਿਆ ਹੈ। ਸਿੰਧੂ ਨੂੰ 2017 ਦੇ ਵਰਲਡ ਚੈਪੀਅਨਸਿ਼ਪ ਦੇ ਖਿਤਾਬੀ ਮੁਕਾਬਲੇ `ਚ ਇਸੇ ਸ਼ਟਲਰ `ਚੋਂ ਹਾਰ ਮਿਲੀ ਸੀ, ਵੈਸੇ ਦੋਵਾਂ ਨੇ ਹੁਣ ਤੱਕ ਇਕ-ਦੂਜੇ ਦੇ ਖਿਲਾਫ 6-6 ਮੁਕਾਬਲੇ ਜਿੱਤੇ ਸਨ।


ਲਗਾਤਾਰ ਤੀਜੇ ਸਾਲ ਟੂਰਨਾਮੈਂਟ ਲਈ ਥਾਂ ਬਣਾਉਣ ਵਾਲੀ ਸਿੰਧੂ ਨੇ ਵਿਸ਼ਵ ਰੈਕਿੰਗ `ਚ 12ਵੇਂ ਸਥਾਨ `ਤੇ ਕਬਜ਼ਾ ਬੇਵੇਨ ਝਾਂਗ ਨੂੰ ਇਕਪਾਸੜ ਮੁਕਾਬਲੇ `ਚ 21-9, 21-15 ਨਾਲ ਹਰਾਕੇ ਨਾਕ ਆਊਟ ਚਰਣ `ਚ ਪ੍ਰਵੇਸ਼ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PV Sindhu beats Nozomi Okuhara to win maiden BWF World Tour Finals title