ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਫ਼ੇਲ ਨਡਾਲ ਨੇ ਜਿੱਤਿਆ ਚੌਥਾ US ਓਪਨ ਖਿ਼ਤਾਬ

​​​​​​​ਰਾਫ਼ੇਲ ਨਡਾਲ ਨੇ ਜਿੱਤਿਆ ਚੌਥਾ US ਓਪਨ ਖਿ਼ਤਾਬ

ਸਪੇਨ ਦੇ ਉੱਘੇ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਨੇ ਸੋਮਵਾਰ ਨੂੰ ਆਪਣੇ ਕਰੀਅਰ ਦਾ 19ਵਾਂ ਗ੍ਰੈਡ–ਸਲੈਮ ਅਤੇ ਚੌਥਾ US ਓਪਨ ਖਿ਼ਤਾਬ ਜਿੱਤ ਲਿਆ। ਦੂਜੀ ਮੈਰਿਟ ਵਾਲੇ ਨਡਾਲ ਨੇ ਆਰਥਰ ਐਸ਼ ਸਟੇਡੀਅਮ ’ਚ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਫ਼ਾਈਨਲ ਮੁਕਾਬਲੇ ਵਿੱਚ ਰੂਸ ਦੇ ਡੈਨਿਲ ਮੈਡਵੇਡੇਵ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ।

 

 

ਸਪੇਨਿਸ਼ ਖਿਡਾਰੀ ਨੇ ਸਾਢੇ ਚਾਰ ਘੰਟਿਆਂ ਦੇ ਸੰਘਰਸ਼ ਤੋਂ ਬਾਅਦ ਰੂਸੀ ਖਿਡਾਰੀ ਨੂੰ 7–5, 6–3, 5–7, 4–6, 6–4 ਨਾਲ ਹਰਾਇਆ।

 

 

ਨਡਾਲ ਹੁਣ ਰੌਜਰ ਫ਼ੈਡਰਰ ਦੇ ਹੁਣ ਤੱਕ ਦੇ ਸਭ ਤੋਂ ਵੱਧ 20 ਗ੍ਰੈਂਡ–ਸਲੈਮ ਖਿ਼ਤਾਬ ਤੋਂ ਸਿਰਫ਼ ਇੱਕ ਕਦਮ ਪਿੱਛੇ ਹੈ। ਨਡਾਲ ਨੇ ਫ਼ਰੈਂਚ ਓਪਨ ਵਿੱਚ ਸਭ ਤੋਂ ਵੱਧ 12 ਖਿ਼ਤਾਬ ਜਿੱਤੇ ਹਨ। ਇਸ ਤੋਂ ਇਲਾਵਾ ਵਿੰਬਲਡਨ ਵਿੰਚ ਦੋ, ਜਦ ਕਿ ਆਸਟ੍ਰੇਲੀਅਨ ਓਪਨ ਵਿੱਚ ਇੱਕ ਖਿ਼ਤਾਬ ਜਿੱਤਿਆ।

 

 

ਯੂਐੱਸ ਓਪਨ ਵਿੱਚ ਇਹ ਉਨ੍ਹਾਂ ਦਾ ਚੌਥਾ ਖਿ਼ਤਾਬ ਰਿਹਾ। ਖੱਬੇ ਹੱਥ ਨਾਲ ਟੈਨਿਸ ਦਾ ਰੈਕੇਟ ਫੜਨ ਵਾਲੇ  ਨਡਾਲ ਨੇ ਰੂਸੀ ਨੌਜਵਾਨ ਖਿਡਾਰੀ ਉੱਤੇ ਸ਼ੁਰੂ ਵਿੱਚ ਕਾਫ਼ੀ ਦਬਾਅ ਬਣਾਇਆ ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਸ਼ੁਰੂਆਤੀ ਸੈੱਟ ਜਿੱਤੇ।

 

 

ਤਦ ਇੰਝ ਲੱਗਾ ਸੀ ਕਿ ਨਡਾਲ ਬਹੁਤ ਆਸਾਨੀ ਨਾਲ ਫ਼ਾਈਨਲ ਮੁਕਾਬਲਾ ਜਿੱਤ ਲੈਣਗੇ ਪਰ ਰੂਸੀ ਖਿਡਾਰੀ ਦੇ ਇਰਾਦੇ ਕੁਝ ਹੋਰ ਹੀ ਸੀ।

 

 

ਰੂਸੀ ਖਿਡਾਰੀ ਨੇ ਨਡਾਲ ਨੂੰ ਤੀਜੇ ਸੈੱਟ ਵਿੱਚ 7–5 ਨਾਲ ਹਰਾ ਕੇ ਦਰਸ਼ਕਾਂ ਨੂੰ ਹਰਾ ਦਿੱਤਾ ਪਰ ਫ਼ਾਈਨਲ ਤੇ ਫ਼ੈਸਲਾਕੁੰਨ ਸੈੱਟ ਵਿੱਚ ਨਡਾਲ ਦਾ ਪਿਛਲਾ ਤਜਰਬਾ ਬਹੁਤ ਕੰਮ ਆਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafale Nadal wins fourth US Open Title