ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਨਿਸ ਜੀਵਨ ਦਾ ਹਿੱਸਾ ਪਰ ਮੇਰਾ ਸਾਰਾ ਜੀਵਨ ਟੈਨਿਸ ਦੇ ਆਲੇ-ਦੁਆਲੇ ਨਹੀਂ ਘੁੰਮਦਾ- ਨਡਾਲ

world number one tennis player

ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਤੋਂ ਬਾਅਦ ਕਿਹਾ ਕਿ ਟੈਨਿਸ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੈਪਰ ਉਸ ਦਾ ਸਾਰਾ ਜੀਵਨ ਟੈਨਿਸ ਦੇ ਆਲੇ-ਦੁਆਲੇ ਨਹੀਂ ਘੁੰਮਦਾ. 32 ਸਾਲਾ ਂਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਨੇ ਐਤਵਾਰ ਦੀ ਰਾਤ ਨੂੰ ਖਿਤਾਬ ਜਿੱਤਿਆ. ਰਾਫੇਲ ਨੇ ਆਸਟਰੀਆ ਦੇ ਡੋਮਿਨਿਕ ਥੀਮ ਨੂੰ  6-4, 6-3, 6-2 ਨਾਲ ਹਰਾਇਆ. ਆਪਣੀ ਜਿੱਤ ਤੋਂ ਬਾਅਦ ਇਕ ਬਿਆਨ ਨਡਾਲ ਨੇ ਕਿਹਾ,"ਤੁਸੀਂ ਉਮਰ ਦੇ ਖਿਲਾਫ ਨਹੀਂ ਜਾ ਸਕਦੇ ਤੇ ਨਾ ਹੀ ਤੁਸੀਂ ਸਮੇਂ ਦੇ ਖਿਲਾਫ਼ ਦੌੜ ਸਕਦੇ ਹੋ. ਸਮਾਂ ਹਮੇਸ਼ਾ ਚੱਲਦਾ  ਰਹਿੰਦਾ ਹੈ".

ਨਡਾਲ ਨੇ ਕਿਹਾ, "ਜੇ ਤੁਸੀਂ ਮੈਨੂੰ ਸੱਤ ਜਾਂ ਅੱਠ ਸਾਲ ਪਹਿਲਾਂ ਪੁੱਛਦੇ ਕਿ ਮੈਂ 32 ਸਾਲ ਦੀ ਉਮਰ  'ਚ ਇਸ ਟਰਾਫੀ ਨਾਲ ਇੱਥੇ ਮਿਲੂੰਗਾ ਤਾਂ ਮੈਂ ਕਹਿੰਦਾ ਕਿ ਇਹ ਅਸੰਭਵ ਹੈ,ਪਰ ਵੇਖੋ ਆਪਾਂ ਇੱਥੇ ਹਾਂ".

 ਨੰਬਰ 1 ਟੈਨਿਸ ਖਿਡਾਰੀ ਨੇ ਅੱਗੇ ਕਿਹਾ ਕਿ, "ਟੈਨਿਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਨੂੰ ਖੁਸ਼ੀ ਦਿੰਦੀਆਂ ਹਨਇਸ ਲਈ ਮੈਂ ਭਵਿੱਖ ਬਾਰੇ ਚਿੰਤਤ ਨਹੀਂ ਹਾਂ. ਮੈਂ ਹਰ ਪਲ ਦਾ ਅਨੰਦ ਲੈ ਰਿਹਾ ਹਾਂ. ਮੈਂ ਉਦੋਂ ਂਤੱਕ ਇਸ ਤਰ੍ਹਾਂ ਕਰਨਾ ਜਾਰੀ ਰੱਖਾਂਗਾ ਜਦੋਂ ਤੱਕ ਮੇਰਾ ਸਰੀਰ ਨਹੀਂ ਜਵਾਬ ਨਹੀਂ ਦੇ ਦਿੰਦਾ. ਨਡਾਲ ਨੇ ਕਿਹਾ ਕਿ ਉਹ ਇਸ ਟਾਈਟਲ ਨੂੰ ਜਿੱਤਣ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rafel nadal statement after winning the french open