ਏਸ਼ੀਆਈ ਖੇਡਾਂ `ਚ ਰੋਇੰਗ ਟੀਮ ਵੱਲੋਂ ਤਗਮਾ ਜਿੱਤਣ ਵਾਲੀ ਪੁਰਸ਼ ਟੀਮ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਵਧਾਈ ਦਿੱਤੀ। ਟੀਮ ਮੈਂਬਰਾਂ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ, ਦੱਤੂ ਭੋਕਾਨਲ ਅਤੇ ਓਮ ਪ੍ਰਕਾਸ਼ ਸ਼ਾਮਲ ਹਨ, ਜਿਨ੍ਹਾਂ `ਚ ਦੋ ਮੈਂਬਰ ਪੰਜਾਬ ਦੇ ਮਾਨਸਾ ਜਿ਼ਲ੍ਹੇ ਨਾਲ ਸਬੰਧਤ ਹੈ।
ਸਵਰਨ ਸਿੰਘ ਵਿਰਕ ਪਿੰਡ ਦਲੇਲ ਵਾਲਾ ਅਤੇ ਸੁਖਮੀਤ ਸਿੰਘ ਪਿੰਡ ਫਰਵਾਹੀ ਦੇ ਰਹਿਣ ਵਾਲੇ ਹਨ। ਰਾਣਾ ਸੋਢੀ ਨੇ ਅੱਗੇ ਕਿਹਾ ਕਿ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਖੇਡ ਢਾਂਚੇ ਦੇ ਪੂਰਨ ਆਧੂਨਿਕੀਕਰਨ ਲਈ ਵਚਨਬੱਧ ਹੈ ਅਤੇ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਹਰ ਸਹੂਲਤ ਦੇਣ ਪ੍ਰਤੀ ਵੀ ਪ੍ਰਤੀਬੱਧ ਹੈ ਤਾਂ ਜੋ ਅੱਗੇ ਜਾ ਕੇ ਕੌਮਾਂਤਰੀ ਪੱਧਰ ’ਤੇ ਤਮਗਾ ਜੇਤੂ ਖਿਡਾਰੀ ਪੈਦਾ ਕੀਤੇ ਜਾ ਸਕਣ।