ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਚ ਦੌਰਾਨ ਮੈਦਾਨ 'ਚ ਆ ਗਿਆ ਸੱਪ, ਰੋਕਣਾ ਪਿਆ ਖੇਡ

ਰਣਜੀ ਟਰਾਫੀ ਮੈਚ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰਿਆਂ ਨੂੰ ਡਰਾ ਦਿੱਤਾ। ਆਂਧਰਾ ਪ੍ਰਦੇਸ਼ ਅਤੇ ਵਿਦਰਭ ਵਿਚਕਾਰ ਸੋਮਵਾਰ ਨੂੰ ਦੇਵੀਨੇਨੀ ਵੇਂਕਟ ਰਮਨ ਪ੍ਰਨੀਤਾ ਮੈਦਾਨ 'ਤੇ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਮੈਦਾਨ ਅੰਦਰ ਇੱਕ ਸੱਪ ਆ ਗਿਆ। ਇਸ ਕਾਰਨ ਮੈਚ ਨੂੰ ਕੁੱਝ ਸਮੇਂ ਲਈ ਰੋਕਣਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਡੋਮੈਸਟਿਕ ਦੇ ਟਵਿਟਰ ਹੈਂਡਲ ਤੋਂ ਇਸ ਘਟਨਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਤੁਸੀ ਸੱਪ ਨੂੰ ਮੈਦਾਨ 'ਚ ਘੁੰਮਦੇ ਵੇਖ ਸਕਦੇ ਹੋ।
 

ਜਿਹੜਾ ਸੱਪ ਮੈਦਾਨ 'ਚ ਘੰਮ ਰਿਹਾ ਸੀ, ਉਹ ਕਾਫੀ ਛੋਟਾ ਸੀ। ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਗਿਆ ਸੀ, "ਸੱਪ ਨੇ ਖੇਡ ਰੋਕਿਆ। ਮੈਦਾਨ 'ਤੇ ਇੱਕ ਵਿਜ਼ੀਟਰ ਆਇਆ ਸੀ, ਜਿਸ ਕਾਰਨ ਮੈਚ ਸ਼ੁਰੂ ਹੋਣ 'ਚ ਦੇਰੀ ਹੋਈ।" 
 

ਵਿਦਰਭ ਟੀਮ ਨੇ ਟਾਸ ਜਿੱਤਿਆ ਅਤੇ ਆਂਧਰਾ ਪ੍ਰਦੇਸ਼ ਵਿਰੁੱਧ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਸੱਪ ਨੂੰ ਮੈਦਾਨ 'ਚੋਂ ਬਾਹਰ ਕੱਢਿਆ ਗਿਆ ਅਤੇ ਇਸ ਤੋਂ ਬਾਅਦ ਮੈਚ ਸ਼ੁਰੂ ਹੋਇਆ। ਗਰਾਊਂਡ ਸਟਾਫ ਨੇ ਸੱਪ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਤਾੜੀਆਂ ਵਜਾਉਣ ਲੱਗੇ। ਜਿਸ ਤੋਂ ਬਾਅਦ ਸੱਪ ਮੈਦਾਨ ਤੋਂ ਬਾਹਰ ਚਲਾ ਗਿਆ।

 

ਸੋਸ਼ਲ ਮੀਡੀਆ 'ਤੇ ਯੂਜਰਾਂ ਨੇ ਇਸ 'ਤੇ ਕਈ ਮਜ਼ੇਦਾਰ ਕੁਮੈਂਟ ਵੀ ਕੀਤੇ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranji trophy 2019 snake enters ground interrupts Ranji cricket match