ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹੰਮਦ ਸਿਰਾਜ ਦੀ ਖਤਰਨਾਕ ਗੇਂਦਬਾਜ਼ੀ, ਹਵਾ 'ਚ ਉੱਡੇ ਸਟੰਪਸ - Video ਵਾਇਰਲ

ਹੈਦਰਾਬਾਦ ਦੇ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਰਣਜੀ ਟਰਾਫੀ ਦੇ ਮੌਜੂਦਾ ਸੀਜਨ 'ਚ ਖਤਰਨਾਕ ਫਾਰਮ 'ਚ ਹਨ। ਕੇਰਲ ਵਿਰੁੱਧ ਸਿਰਾਜ ਨੇ ਇੱਕ ਅਜਿਹੀ ਗੇਂਦ ਸੁੱਟੀ, ਜਿਸ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੇਰਲ ਦੇ ਸਲਾਮੀ ਬੱਲੇਬਾਜ਼ ਪੂਨਮ ਰਾਹੁਲ ਨੂੰ ਸਿਰਾਜ ਨੇ ਜਿਹੜੀ ਗੇਂਦ 'ਤੇ ਆਊਟ ਕੀਤਾ, ਉਹ ਕਾਫੀ ਖਤਰਨਾਕ ਸੀ।
 

 
 
 
 
 
 
 
 
 
 
 
 
 

Ranji trophy 🏆 2020

A post shared by Mohammed Siraj (@mohammedsirajofficial) on

 

ਰਾਹੁਲ ਜਿਹੜੀ ਗੇਂਦ 'ਤੇ ਆਊਟ ਹੋਏ, ਉਸ 'ਤੇ ਸਟੰਪਸ ਹਵਾ 'ਚ ਉੱਛਲ ਗਈ। ਰਾਹੁਲ ਦੋਵੇਂ ਪਾਰੀਆਂ 'ਚ ਖਾਤਾ ਵੀ ਨਾ ਖੋਲ੍ਹ ਸਕੇ। ਪਹਿਲੀ ਪਾਰੀ 'ਚ ਉਹ 20ਵੀਂ ਗੇਂਦ 'ਤੇ ਬਗੈਰ ਖਾਤਾ ਖੋਲ੍ਹੇ ਆਊਟ ਹੋਏ। ਫਿਰ ਦੂਜੀ ਪਾਰੀ 'ਚ 7 ਗੇਂਦਾਂ ਖੇਡ ਕੇ ਬਗੈਰ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ।
 

ਸਿਰਾਜ ਨੇ ਇਸ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਪਹਿਲੀ ਪਾਰੀ 'ਚ 4 ਅਤੇ ਦੂਜੀ ਪਾਰੀ 'ਚ 3 ਵਿਕਟਾਂ ਲਈਆਂ। ਹੈਦਰਾਬਾਦ ਨੇ ਇਸ ਮੈਚ 'ਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੂਜੀ ਪਾਰੀ 'ਚ ਰਾਹੁਲ ਜਿਸ ਤਰ੍ਹਾਂ ਬੋਲਡ ਹੋਏ, ਉਸ ਨੂੰ ਵੇਖ ਕੇ ਤੁਹਾਡਾ ਮਨ ਬਹੁਤ ਖੁਸ਼ ਹੋਵੇਗਾ। ਇਸ ਸੀਜਨ 'ਚ ਸਿਰਾਜ 4 ਮੈਚਾਂ 'ਚ 17 ਵਿਕਟਾਂ ਲੈ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ranji trophy match Hyderabad vs Kerala mohammed siraj sends stumps flying watch video here