ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ranji Trophy : ਪੰਜਾਬ ਦੀ ਟੀਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਰਾਜਸਥਾਨ ਨੂੰ 10 ਵਿਕਟਾਂ ਨਾਲ ਹਰਾਇਆ

1 / 2Ranji Trophy : ਪੰਜਾਬ ਦੀ ਟੀਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਰਾਜਸਥਾਨ ਨੂੰ 10 ਵਿਕਟਾਂ ਨਾਲ ਹਰਾਇਆ

2 / 2Ranji Trophy : ਪੰਜਾਬ ਦੀ ਟੀਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਰਾਜਸਥਾਨ ਨੂੰ 10 ਵਿਕਟਾਂ ਨਾਲ ਹਰਾਇਆ

PreviousNext

ਪੰਜਾਬ ਨੇ ਵੀਰਵਾਰ ਨੂੰ ਜੈਪੁਰ 'ਚ ਰਾਜਸਥਾਨ ਨੂੰ 10 ਵਿਕਟ ਨਾਲ ਹਰਾ ਕੇ ਰਣਜੀ ਟਰਾਫੀ ਗਰੁੱਪ-ਏ 'ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਸਾਹਮਣੇ ਜਿੱਤ ਲਈ 68 ਦੌੜਾਂ ਦਾ ਟੀਚਾ ਸੀ, ਜੋ 11.4 ਓਵਰਾਂ 'ਚ ਬਗੈਰ ਕਿਸੇ ਨੁਕਸਾਨ ਪ੍ਰਾਪਤ ਕਰ ਲਿਆ।
 

ਸ਼ੁਭਮਨ ਗਿੱਲ 36 ਅਤੇ ਸਨਵੀਰ ਸਿੰਘ 26 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਰਾਜਸਥਾਨ ਨੇ ਆਪਣੀ ਪਹਿਲੀ ਪਾਰੀ 'ਚ 257 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪੰਜਾਬ ਦੀ ਟੀਮ 358 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਪੰਜਾਬ ਲਈ ਕਪਤਾਨ ਮਨਦੀਪ ਸਿੰਘ ਨੇ 122, ਅਨਮੋਲ ਮਲਹੋਤਰਾ ਨੇ 76, ਗੁਰਕੀਰਤ ਸਿੰਘ ਨੇ 68 ਦੌੜਾਂ ਬਣਾਈਆਂ।

ਦੂਜੀ ਪਾਰੀ 'ਚ ਰਾਜਸਥਾਨ ਟੀਮ 168 ਦੌੜਾਂ 'ਤੇ ਆਊਟ ਹੋ ਗਈ। ਮਹੀਪਾਲ ਲੋਮੋਰ ਨੇ 43, ਅਸ਼ੋਕ ਮੀਨੇਰੀਆ ਨੇ 26 ਦੌੜਾਂ ਬਣਾਈਆਂ। ਪੰਜਾਬ ਦੇ ਗੇਂਦਬਾਜ਼ ਸਨਵੀਰ ਸਿੰਘ ਨੇ ਦੋਵੇਂ ਪਾਰੀਆਂ 'ਚ ਕੁੱਲ 5 ਵਿਕਟਾਂ ਲਈਆਂ। ਪੰਜਾਬ ਨੂੰ ਜਿੱਤ ਲਈ 68 ਦੌੜਾਂ ਦਾ ਟੀਚਾ ਮਿਲਿਆ। ਮਨਦੀਪ ਸਿੰਘ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranji Trophy : Punjab beat Rajasthan by 10 wickets