ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WC 2019: ‘ਲੋਕ 10 ਚੰਗੇ ਪ੍ਰਦਰਸ਼ਨ ਭੁੱਲ ਜਾਂਦੇ ਨੇ ਪਰ 1 ਮਾੜਾ ਯਾਦ ਰੱਖਦੇ ਨੇ’

WC 2019: ਅਫ਼ਗਾਨਿਸਤਾਨ ਦੇ ਸਟਾਰ ਸਪਿੱਨਰ ਰਾਸ਼ਿਦ ਖ਼ਾਨ ਨੇ ਇੰਗਲੈਂਡ ਖਿਲਾਫ਼ ਵਿਸ਼ਵ ਕੱਪ ਮੈਚ ਚ ਹੁਣ ਤਕ ਦੀ ਸਭ ਤੋਂ ਖਰਾਬ ਗੇਂਦਬਾਜ਼ੀ ਕਰਨ ਬਾਰੇ ਕਿਹਾ, ਲੋਕ 10 ਚੰਗੇ ਪ੍ਰਦਰਸ਼ਨ ਭੁੱਲ ਜਾਂਦੇ ਹਨ ਜਦਕਿ ਇਕ ਮਾੜਾ ਪ੍ਰਦਰਸ਼ਨ ਵਾਲਾ ਦਿਨ ਯਾਦ ਰੱਖਦੇ ਹਨ। ਆਲੋਚਨਾ ਦੀ ਹੱਦ ਇਹ ਰਹੀ ਕਿ ਆਈਸਲੈਂਡ ਕ੍ਰਿਕੇਟ ਨੇ ਵੀ ਮਜ਼ਾਕੀਆ ਟਵੀਟ ਕੀਤਾ।

 

ਦੱਸ ਦੇਈਏ ਕਿ ਰਾਸ਼ਿਦ ਖ਼ਾਨ ਨੇ ਕਈ ਮੈਚਾਂ ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ ਖਿਲਾਫ 9 ਓਵਰਾਂ ਚ 110 ਰਨ ਦੇਣ ਮਗਰੋਂ ਉਨ੍ਹਾਂ ਨੂੰ ਕੋਈ ਵਿਕੇਟ ਹੱਥ ਨਾ ਲੱਗੀ। ਜਿਸ ਕਾਰਨ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਇਹ ਦੁਨੀਆ ਦੇ ਚੌਥੇ ਨੰਬਰ ਦੇ ਸਪਿੱਨਰ ਲਈ ਨਵਾਂ ਅਹਿਸਾਸ ਸੀ। ਉਨ੍ਹਾਂ ਕਿਹਾ ਕਿ ਮੈਂ ਭਾਰਤ ਨਾਲ ਮੈਚ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਿਹਾ ਹਾਂ।

 

ਉਨ੍ਹਾਂ ਕਿਹਾ ਕਿ ਮੈਂ ਉਸ ਮੈਚ ਚ ਕੀਤੀ ਗਈਆਂ ਗਲਤੀਆਂ ਤੇ ਧਿਆਨ ਦੇ ਕੇ ਆਉਂਦੇ ਮੈਂਚਾਂ ਚ ਉਨ੍ਹਾਂ ਗਲਤੀਆਂ ਚ ਸੁਧਾਰ ਕਰਨ ਤੇ ਧਿਆਨ ਦੇਵਾਂਗਾ। ਦੱਸਣਯੋਗ ਹੈ ਕਿ ਰਾਸ਼ਿਦ ਹਾਲੇ ਵਨਡੇ ਮੈਚ ਚ ਵਿਸ਼ਵ ਚ ਤੀਜੇ ਨੰਬਰ ਦੇ ਗੇਂਦਬਾਜ਼ ਹਨ ਜਦਕਿ ਟੀ20 ਆਲਮੀ ਰੈਂਕਿੰਗ ਚ ਸਿਖਰ ਤੇ ਕਾਬਜ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rashid Khan slams his critics and says people always forget ten good performances and remember one bad one