ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MS Dhoni ਛੇਤੀ ਲੈ ਸਕਦੇ ਹਨ ਵਨਡੇ ਕ੍ਰਿਕਟ ਤੋਂ ਸੰਨਿਆਸ : ਰਵੀ ਸ਼ਾਸਤਰੀ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੱਡਾ ਬਿਆਨ ਦਿੱਤਾ ਹੈ। ਸ਼ਾਸਤਰੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਧੋਨੀ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ ਅਤੇ ਵਨਡੇ ਤੋਂ ਵੀ ਸੰਨਿਆਸ ਲੈਣ ਦਾ ਛੇਤੀ ਹੀ ਐਲਾਨ ਕਰ ਦੇਣਗੇ। ਮੈਨੂੰ ਲੱਗਦਾ ਹੈ ਕਿ ਉਹ ਭਵਿੱਖ 'ਚ ਸਿਰਫ ਟੀ20 ਖੇਡਣਾ ਜਾਰੀ ਰੱਖਣਗੇ।
 

ਧੋਨੀ ਨੇ ਅੰਤਮ ਵਨਡੇ ਮੈਚ ਪਿਛਲੇ ਸਾਲ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਬਰੇਕ 'ਤੇ ਹਨ ਅਤੇ ਲਗਾਤਾਰ ਚਰਚਾ ਹੋ ਰਹੀ ਹੈ ਕਿ ਧੋਨੀ ਛੇਤੀ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ।
 

ਸ਼ਾਸਤਰੀ ਨੇ ਸੀਐਨਐਨ ਨਿਊਜ਼ 18 ਨਾਲ ਗੱਲਬਾਤ ਦੌਰਾਨ ਅਜਿਹੇ ਸੰਕੇਤ ਦਿੱਤੇ ਹਨ ਕਿ ਛੇਤੀ ਹੀ ਧੋਨੀ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਸਕਦੇ ਹਨ। ਧੋਨੀ ਨੇ ਦਸੰਬਰ 2014 'ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਇਸ ਤੋਂ ਬਾਅਦ ਉਹ ਵਨਡੇ ਅਤੇ ਟੀ20 'ਚ ਹੀ ਖੇਡ ਰਹੇ ਹਨ। 
 

ਸ਼ਾਸਤਰੀ ਨੇ ਕਿਹਾ, "ਧੋਨੀ ਲੰਮੇ ਸਮੇਂ ਤੋਂ ਕ੍ਰਿਕਟ ਖੇਡ ਰਹੇ ਹਨ। ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਵਨਡੇ 'ਚੋਂ ਸੰਨਿਆਸ ਲੈ ਸਕਦੇ ਹਨ। ਉਨ੍ਹਾਂ ਦੀ ਇਸ ਉਮਰ 'ਚ ਮੈਨੂੰ ਲੱਗਦਾ ਹੈ ਕਿ ਟੀ20 ਹੀ ਅਜਿਹਾ ਫਾਰਮੈਟ ਹੈ, ਜਿਸ 'ਚ ਉਹ ਖੇਡਣਾ ਜਾਰੀ ਰੱਖਣਗੇ। ਇਸ ਦਾ ਮਤਲਬ ਹੁਣ ਉਨ੍ਹਾਂ ਨੂੰ ਖੇਡਣਾ ਸ਼ੁਰੂ ਕਰਨਾ ਹੋਵੇਗਾ। ਉਹ ਆਈਪੀਐਲ 'ਚ ਖੇਡਣਗੇ।"
 

ਜ਼ਿਕਰਯੋਗ ਹੈ ਕਿ ਧੋਨੀ ਦੀ ਅਗਵਾਈ ਹੇਠ ਹੀ ਭਾਰਤੀ ਟੀਮ ਨੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲ ਬਆਦ ਵਿਸ਼ਵ ਕੱਪ ਜਿੱਤਿਆ ਸੀ। ਇਸ ਦੇ ਨਾਲ ਹੀ ਧੋਨੀ ਦੀ ਲੀਡਰਸ਼ਿਪ ਵਿੱਚ ਭਾਰਤੀ ਟੀਮ ਵਿਸ਼ਵ ਕੱਪ ਦੇ ਨਾਲ ਇੱਕ ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਭਾਰਤੀ ਟੀਮ ਧੋਨੀ ਦੀ ਕਪਤਾਨੀ ਹੇਠ ਟੈਸਟ ਤੇ ਵਨਡੇ ਰੈਂਕਿੰਗ ਦੀ ਨੰਬਰ ਵਨ ਟੀਮ ਰਹਿ ਚੁੱਕੀ ਹੈ। ਧੋਨੀ ਨੇ 90 ਟੈਸਟ ਮੈਚਾਂ, 350 ਵਨਡੇ ਤੇ 98 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ravi shastri on ms dhoni retirement in all probability he will finish one day cricket