ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਜਰਬੇ ਨੂੰ ਬਾਜ਼ਾਰ 'ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾ ਸਕਦਾ: ਰਵੀ ਸ਼ਾਸਤਰੀ

ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਪੋਰਟ ਸਟਾਫ਼ ਦਾ ਪਹਿਲਾ ਵਰਗਾ ਰਹਿਣਾ ਹੀ ਟੀਮ ਨਿਰੰਤਰਤਾ ਲਿਆਏਗੀ ਅਤੇ ਟੀਮ ਦੇ ਖਿਡਾਰੀਆਂ ਵਿੱਚ ਚੰਗਾ ਰੈਪੋ ਬਣਿਆ ਰਹੇਗਾ।

 

ਭਾਰਤ ਦੇ ਸਾਬਕਾ ਆਲਰਾਊਂਡਰ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਖਿਡਾਰੀ ਅਤੇ ਪ੍ਰਸਾਰਕ ਦੇ ਰੂਪ ਵਿੱਚ ਬਹੁਤ ਸਾਰਾ ਤਜ਼ਰਬਾ ਹਾਸਲ ਕੀਤਾ ਹੈ। ਹੁਣ ਉਹ ਟੀਮ ਦੇ ਮੁੱਖ ਕੋਚ ਹਨ।

 

ਰਵੀ ਸ਼ਾਸਤਰੀ ਨੇ ਗਲਫ਼ ਨਿਊਜ਼ ਨੂੰ ਕਿਹਾ ਕਿ ਮੈਂ ਖ਼ੁਦ ਨੂੰ ਜੱਜ ਕਰਨਾ ਪਸੰਦ ਨਹੀਂ ਕਰਦਾ। ਪਰ ਤੱਥ ਇਹ ਹੈ ਕਿ ਮੈਂ ਲਗਭਗ ਚਾਰ ਦਹਾਕਿਆਂ ਤੋਂ ਇਸ ਖੇਡ ਨਾਲ ਜੁੜਿਆ ਹੋਇਆ ਹਾਂ। ਮੈਂ ਮੁੰਬਈ ਲਈ ਖੇਡਣਾ ਸ਼ੁਰੂ ਕੀਤਾ ਜਦੋਂ ਮੈਂ 17 ਸਾਲਾਂ ਦਾ ਸੀ। 18 ਸਾਲ ਦੀ ਉਮਰ ਵਿੱਚ ਮੈਂ ਦੇਸ਼ ਲਈ ਖੇਡਣਾ ਸ਼ੁਰੂ ਕੀਤਾ। ਮੈਂ ਇੱਕ ਖਿਡਾਰੀ, ਬ੍ਰਾਡਕਾਸਟਰ ਕੋਚ ਜਾਂ ਟੀਮ ਨਿਰਦੇਸ਼ਕ ਦੇ ਤੌਰ ਉੱਤੇ ਕਦੇ ਇੱਕ ਵੀ ਸੀਜ਼ਨ ਨੂੰ ਮਿਸ ਨਹੀਂ ਕੀਤਾ।

 

ਉਨ੍ਹਾਂ ਕਿਹਾ ਕਿ ਮੈਂ ਕ੍ਰਿਕਟ ਨੂੰ ਨੇੜਿਓਂ ਵੇਖਿਆ ਹੈ। ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਤਜਰਬਾ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਮਦਦ ਮਿਲਦੀ ਹੈ। ਤਜਰਬਾ ਬਾਜ਼ਾਰ ਵਿੱਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾ ਸਕਦਾ। ਤੁਹਾਨੂੰ ਸਿਰਫ਼ ਖੇਡ ਕੇ ਇਸ ਨੂੰ ਹਾਸਲ ਕਰਨਾ ਹੁੰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Ravi Shastri says experience is not bought or sold in the market