ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕੇਟਰ ਰਵਿੰਦਰ ਜਡੇਜਾ ਨੇ ਕੀਤਾ ਭਾਜਪਾ ਦਾ ਸਮਰਥਨ

ਕ੍ਰਿਕੇਟਰ ਰਵਿੰਦਰ ਜਡੇਜਾ ਨੇ ਕੀਤਾ ਭਾਜਪਾ ਦਾ ਸਮਰਥਨ

ਟੀਮ ਇੰਡੀਆ ਦੇ ਕ੍ਰਿਕੇਟਰ ਰਵਿੰਦਰ ਜਡੇਜਾ ਨੇ ਭਾਜਪਾ ਦੇ ਸਮਰਥਨ ਵਿਚ ਟਵੀਟ ਕੀਤਾ। ਜਡੇਜਾ ਨੇ ਲਿਖਿਆ ਕਿ ਮੈਂ ਭਾਜਪਾ ਦਾ ਸਮਰਕਨ ਕਰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਹੈਸ਼ਟੈਗ ਵਿਚ ਆਪਣੀ ਪਤਨੀ ਰਿਵਾਬਾ ਜਡੇਜਾ ਦਾ ਨਾਮ ਵੀ ਲਿਖਿਆ ਅਤੇ ਜੈ ਹਿੰਦ ਵੀ ਲਿਖਿਆ।

 

ਰਵਿੰਦਰ ਜਡੇਜਾ ਦੇ ਟਵੀਟ ਤੋਂ ਪਹਿਲਾਂ ਤਿੰਨ ਮਾਰਚ ਨੂੰ ਉਨ੍ਹਾਂ ਦੀ ਪਤਨੀ ਭਾਜਪਾ ਵਿਚ ਸ਼ਾਮਲ ਹੋਈ ਸੀ। ਜ਼ਿਕਰਯੋਗ ਹੈ ਕਿ ਪਤਨੀ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਇਕ ਮਹੀਨੇ ਬਾਅਦ ਉਨ੍ਹਾਂ ਦੇ ਪਿਤਾ ਅਤੇ ਭੈਣ ਐਤਵਾਰ ਨੁੰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।

 

 

ਜਡੇਜਾ ਦੇ ਪਿਤਾ ਅਤੇ ਭੈਣ ਨੈਨਾਬਾ ਜਾਮਨਗਰ ਜ਼ਿਲ੍ਹੇ ਦੇ ਕਲਵਾੜ ਸ਼ਹਿਰ ਵਿਚ ਇਕ ਰੈਲੀ ਦੌਰਾਨ ਕਾਂਗਰਸ ਦੇ ਆਗੂ ਹਰਦਿਕ ਪਟੇਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਸਨ। ਰਵਿੰਦਰ ਜਡੇਜਾ ਜਾਮਨਗਰ ਦੇ ਰਹਿਣ ਵਾਲੇ ਹਨ। ਇਸ ਮੌਕੇ ਜਾਮਨਗਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮੁਲੁ ਕੰਡੋਰੀਆ ਵੀ ਹਾਜ਼ਰ ਸਨ। ਗੁਜਰਾਤ ਵਿਚ ਲੋਕ ਸਭਾ ਦੀਆਂ ਕੁਲ 26 ਸੀਟਾ ਹਨ ਅਤੇ 23 ਅਪ੍ਰੈਲ ਨੂੰ ਤੀਜੇ ਪੜਾਅ ਵਿਚ ਸਾਰੀਆਂ ਸੀਟਾਂ ਉਤੇ ਵੋਟਾਂ ਪੈਣਗੀਆਂ।

 

ਵਿਸ਼ਵ ਕੱਪ ਲਈ ਚੁਣੇ ਗਏ ਹਨ ਰਵਿੰਦਰ ਜਡੇਜਾ

 

ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਸੋਮਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਸੀ। ਇਸ ਟੀਮ ਵਿਚ ਰਵਿੰਦਰ ਜਡੇਜਾ ਨੂੰ ਵੀ ਥਾਂ ਮਿਲੀ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਅਤੇ ਉਪ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਪੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ravindra jadeja tweet in support of bjp