ਰੀਅਲ ਮੈਡਰਿਡ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਪੇਰਿਸ ਸੇਂਟ ਜਰਮੇਨ ਤੋਂ ਨੇਮਾਰ ਨੂੰ ਖਰੀਦਣ ਲਈ ਰਿਕਾਰਡ 31 ਲੱਖ ਯੂਰੋ ( 36 ਕਰੋੜ ਡਾੱਲਰ) ਦੀ ਪੇਸ਼ਕਸ਼ ਕੀਤੀ ਹੈ। ਮੈਡਰਿਡ ਨੇ ਕਿਹਾ ਕਿ ਸਪੈਨਿਸ਼ ਟੀਵੀ.ਈ ਦੀਆਂ ਖ਼ਬਰਾਂ ਬਿਲਕੁਲ ਗ਼ਲਤ ਹਨ। ਟੀਮ ਨੇ ਕਿਹਾ ਕਿ ਉਸ ਨੇ PSG ਜਾਂ ਖਿਡਾਰੀ ਨੂੰ ਕਿਸੇ ਕਿਸਮ ਦੀ ਕੋਈ ਨਹੀਂ ਕੀਤੀ ਹੈ।
ਨੇਮਾਰ ਦੇ ਗੋਲ ਨਾਲ ਬ੍ਰਾਜ਼ੀਲ ਦੇ ਮੈਕਸੀਕੋ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚਣ ਤੋਂ ਬਾਅਦ ਇਹ ਖ਼ਬਰ ਆਈ ਸੀ। ਪੇਰਿਸ ਸੇਂਟ ਜਰਮੇਨ 'ਤੇ ਯੂਏਫਾ ਦਾ ਦਬਾਅ ਹੈ ਕਿ ਉਹ ਆਪਣੇ ਖਿਡਾਰੀਆਂ ਨੂੰ ਵੇਚ ਕੇ ਪੈਸਾ ਜੁਟਾਏ। ਇਸ ਫਰਾਂਸੀਸੀ ਕਲੱਬ ਨੂੰ 'ਫੇਅਰ ਪਲੇ ਰੂਲ' ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਜੋ ਖਿਡਾਰੀਆਂ ਦੇ ਤਬਾਦਲੇ ਅਤੇ ਤਨਖਾਹ ਦੀ ਨਿਗਰਾਨੀ ਕਰਦਾ ਹੈ।
ਪਿਛਲੇ ਸਾਲ ਪੀਸੀਜੀ ਨੇ ਬਾਰਸਿਲੋਨਾ ਤੋਂ ਨੇਮਾਰ ਨੂੰ ਖ਼ਰੀਦਣ ਲਈ ਰਿਕਾਰਡ 22 ਕਰੋੜ 20 ਲੱਖ ਡਾੱਲਰ ਦਾ ਭੁਗਤਾਨ ਕੀਤਾ ਸੀ। ਨੇਮਾਰ ਇਸ ਵਰਲਡ ਕੱਪ 'ਚ ਚੰਗr ਫਾਰਮ ਵਿੱਚ ਨਜ਼ਰ ਆ ਰਿਹਾ।