ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਓਸੀ ਵੱਲੋਂ ਟੋਕੀਓ ਓਲੰਪਿਕ ਲਈ ਸ਼ਰਨਾਰਥੀਆਂ ਦੀ ਟੀਮ ਦਾ ਗਠਨ

ਆਈਓਸੀ ਵੱਲੋਂ ਟੋਕੀਓ ਓਲੰਪਿਕ ਲਈ ਸ਼ਰਨਾਰਥੀਆਂ ਦੀ ਟੀਮ ਦਾ ਗਠਨ

ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ 2020 `ਚ ਹੋਣ ਵਾਲੇ ਟੋਕੀਓ ਓਲੰਪਿਕ ਲਈ ਸ਼ਰਨਾਰਥੀਆਂ ਦੀ ਇਕ ਓਲੰਪਿਕ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਏਫੇ ਦੀ ਰਿਪੋਰਟ ਅਨੁਸਾਰ ਆਈਓਸੀ ਦੇ ਪ੍ਰਧਾਨ ਥਾਮਸ ਬਾਂਕ ਨੇ 133ਵੇਂ ਆਈਓਸੀ ਸੈਸ਼ਨ `ਚ ਇਸਦਾ ਐਲਾਨ ਕੀਤਾ।


ਬਾਕ ਨੇ ਕਿਹਾ ਕਿ ਪਿਛਲੀ ਵਾਰ ਰਿਓ ਓਲੰਪਿਕ `ਚ ਅਸੀਂ ਕਾਫੀ ਦਬਾਅ `ਚ ਸੀ। ਹੁਣ ਸਾਡੇ ਕੋਲ ਦੋ ਸਾਲ ਹਨ। ਅਸੀਂ ਪਹਿਲਾਂ ਤੋਂ ਹੀ ਸਾਵਧਾਨੀ ਰੱਖਦੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਡੇ ਕੋਲ ਐਥਲੀਟਾਂ ਦਾ ਇਕ ਸਮੂਹ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ 51 ਜਾਂ 52 ਸ਼ਰਨਾਰਥੀ ਅਥਲੀਟਾਂ ਦਾ ਸਮਰਥਨ ਕਰ ਰਹੇ ਹਾਂ। ਜਿਨ੍ਹਾਂ ਦੀ ਅਸੀਂ ਪਹਿਚਾਣ ਕੀਤੀ ਹੈ। ਟੋਕੀਓ ਓਲੰਪਿਕ ਲਈ ਇਹ ਸਮੂਹ ਹੋਰ ਵੀ ਵਧ ਸਕਦਾ ਹੈ।


ਆਈਓਸੀ ਨੇ ਇਕ ਬਿਆਨ `ਚ ਕਿਹਾ ਕਿ ਸ਼ਰਨਾਰਥੀਆਂ ਦੀ ਟੀਮ ਦੇ ਗਠਨ ਨਾਲ ਕਮੇਟੀ ਨੇ ਦੁਨੀਆ ਭਰ `ਚ ਲੱਖਾਂ ਸ਼ਰਨਾਰਥੀਆਂ ਅਤੇ ਅੰਦਰੂਨੀ ਤੌਰ `ਤੇ ਵਿਸਥਾਪਤ ਐਥਲੀਟਾਂ ਲਈ ਇਕਮੁੱਠਤਾ ਦਾ ਸੰਦੇਸ਼ ਪ੍ਰਗਟ ਕੀਤਾ ਹੈ।


ਬਾਕ ਨੇ ਕਿਹਾ ਕਿ ਓਲੰਪਿਕ ਖੇਡਾਂ ਲਈ ਸ਼ਰਨਾਰਥੀਆਂ ਦੀ ਟੀਮ ਦੀ ਜ਼ਰੂਰਤ ਹੈ। ਅਸੀਂ ਸ਼ਰਨਾਰਥੀ ਅਥਲੀਟਾ ਦਾ ਵਧੀਆ ਤੌਰ `ਤੇ ਸਵਾਗਤ ਕਰਾਂਗੇ ਅਤੇ ਉਨ੍ਹਾਂ ਨੂੰ ਟੋਕੀਓ ਓਲੰਪਿਕ `ਚ ਘਰ ਵਰਗਾ ਮਾਹੌਲ ਦੇਵਾਂਗੇ। ਰਿਓ ਡੀ ਜਨੇਰੀਓ `ਚ ਸ਼ਰਨਾਰਥੀ ਟੀਮ ਦਾ ਨਿਰਮਾਣ ਕੀਤਾ ਗਿਆ ਹੈ। ਇਸ `ਚ ਈਥੋਪੀਆ, ਦੱਖਣੀ ਸੂਡਾਨ, ਸੀਰੀਆ ਅਤੇ ਕਾਂਗੋ ਦੇ ਸ਼ਰਨਾਰਥੀ ਅਥਲੀਟ ਸ਼ਾਮਲ ਸਨ। ਜਿ਼ਕਰਯੋਗ ਹੈ ਕਿ ਟੋਕੀਓ ਓਲੰਪਿਕ ਖੇਡਾਂ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤੱਕ ਹੋਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Refugee team to take part at Tokyo 2020 Olympics IOC