ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਵਿਵਾਦ ਕਰਕੇ ਕੋਚ ਰਮੇਸ਼ ਪੋਵਾਰ ਫ਼ਾਰਗ਼

ਮਿਤਾਲੀ ਰਾਜ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਉਸ ਦਾ ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਸੰਬੰਧ ਤਣਾਅਪੂਰਨ ਹਨ. ਪਰ ਸਪੱਸ਼ਟ ਤੌਰ ਉੱਤੇ ਮਿਤਾਲੀ ਨੂੰ ਵਿਸ਼ਵ ਟੀ -20 ਦੇ ਸੈਮੀਫਾਈਨਲ ਵਿੱਚੋਂ ਬਾਹਰ ਕੱਢਣਾ ਕ੍ਰਿਕਟ ਨਾਲ ਸਬੰਧਤ ਫ਼ੈਸਲਾ ਸੀ. ਪਵਾਰ ਨੇ ਬੀਸੀਸੀਆਈ ਦੇ ਸੀ.ਈ.ਓ ਰਾਹੁਲ ਜੌਹਰੀ  ਤੇ ਜਨਰਲ ਮੈਨੇਜਰ (ਕ੍ਰਿਕੇਟ ਅਪਰੇਸ਼ਨ) ਸਬਾ ਕਰੀਮ ਨੂੰ ਮੁਲਾਕਾਤ ਕੀਤੀ. ਮਿਤਾਲੀ ਨੇ ਕੋਚ ਪੋਵਾਰ ਉੱਤੇ ਪੱਖਪਾਤ ਦਾ ਦੋਸ਼ ਲਗਾਇਆ ਸੀ. ਪੋਵਾਰ ਮੁੰਬਈ ਦੇ ਬੀ.ਸੀ.ਸੀ. ਦੇ ਹੈੱਡਕੁਆਰਟਰ 'ਚ ਬੋਰਡ ਦੇ ਦੋ ਅਧਿਕਾਰੀਆਂ ਨੂੰ ਮਿਲਿਆ।

 

ਬੀਸੀਸੀਆਈ ਨੇ ਰਮੇਸ਼ ਪੋਵਾਰ ਦਾ ਕਾਰਜਕਾਲ ਨਾ ਵਧਾਉਣ ਦਾ ਐਲਾਨ ਕਰਦੇ ਹੋਏ, ਅਗਲੇ ਕੋਚ ਦੀ ਚੋਣ ਲਈ ਆਵੇਦਨ ਮੰਗੇ ਹਨ।

 

ਭਾਰਤੀ ਮਹਿਲਾ ਟੀਮ ਦੀ ਸਭ ਤੋਂ ਸੀਨੀਅਰ ਖਿਡਾਰੀ ਮਿਤਾਲੀ ਨੇ ਜੌਹਰੀ ਤੇ ਕਰੀਮ ਨੂੰ ਭੇਜੀ ਗਈ ਇੱਕ ​​ਈਮੇਲ ਵਿੱਚ, ਵੈਸਟ ਇੰਡੀਜ਼ ਵਿੱਚ ਖੇਡੇ ਗਏ ਵਿਸ਼ਵ ਟਵੰਟੀ 20 ਦੇ ਦੌਰਾਨ ਪੋਵਾਰ ਉੱਤੇ ਤੰਗ ਕਰਨ ਦਾ ਦੋਸ਼ ਲਗਾਇਆ ਸੀ। ਬੀਸੀਸੀਆਈ ਦੇ ਸੂਤਰਾਂ ਨੇ ਗੁਪਤਤਾ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, "ਰਮੇਸ਼ ਨੇ ਮੰਨਿਆ ਕਿ ਮਿਤਾਲੀ ਨਾਲ ਉਨ੍ਹਾਂ ਦੇ ਪੇਸ਼ੇਵਰ ਸਬੰਧ ਤਣਾਅਪੂਰਨ ਸਨ ਕਿਉਂਕਿ ਉਹ ਹਮੇਸ਼ਾ ਮਹਿਸੂਸ ਕਰਦੇ ਸਨ ਕਿ ਉਹ ਇਕ ਵੱਖਰੀ ਖਿਡਾਰੀ ਹੈ ਅਤੇ ਉਸ ਨੂੰ ਸੰਭਾਲਣਾ ਮੁਸ਼ਕਿਲ ਹੈ।

 

ਅਧਿਕਾਰੀ ਨੇ ਕਿਹਾ ਕਿ ਪੋਵਾਰ ਨੇ ਕਿਹਾ ਕਿ ਮਿਤਾਲੀ ਨੂੰ ਸੈਮੀ ਫਾਈਨਲ ਤੋਂ ਬਾਹਰ ਕਰਨਾ ਬਦਲੇ ਦੀ ਭਾਵਨਾ ਨਹੀਂ ਸੀ, ਪਰ ਰਣਨੀਤੀ ਦਾ ਹਿੱਸਾ ਹੈ। ਇਸ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ. ਅਧਿਕਾਰੀ ਨੇ ਕਿਹਾ, "ਉਨ੍ਹਾਂ ਨੇ ਕਿਹਾ ਕਿ ਟੀਮ ਪ੍ਰਬੰਧਨ ਪਿਛਲੇ ਮੈਚ ਵਿਚ ਜੇਤੂ ਟੀਮ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ।

 

ਮਿਤਾਲੀ ਨੇ ਬੁੱਧਵਾਰ ਨੂੰਪੱਖਪਾਤੀ ਰਵਈਏ ਅਪਣਾਉਣ ਲਈ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਇਨਾ ਐਡੁਲਜੀ 'ਤੇ ਵੀ ਦੋਸ਼ ਲਗਾਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Relationship with Mithali strained she was aloof difficult to handle Coach Ramesh Powar tells BCCI committee