ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਈਨਾ ਨੇਹਵਾਲ ਇਸ ਸਟਾਰ ਬੈਡਮਿੰਟਨ ਖਿਡਾਰੀ ਨਾਲ ਕਰਨ ਵਾਲੀ ਹੈ ਵਿਆਹ

ਸਾਈਨਾ ਨੇਹਵਾਲ ਇਸ ਸਟਾਰ ਬੈਡਮਿੰਟਨ ਖਿਡਾਰੀ ਨਾਲ ਕਰਨ ਵਾਲੀ ਹੈ ਵਿਆਹ

ਭਾਰਤੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਸ਼ਾਦੀ ਦੇ ਬੰਧਨ `ਚ ਬਝਣ ਜਾ ਰਹੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਆਉਣ ਵਾਲੇ 16 ਦਸੰਬਰ ਨੂੰ 28 ਸਾਲ ਦੀ ਸਾਈਨਾ ਪੀ ਕਸਿ਼ਅਪ ਨਾਲ ਵਿਆਹ ਕਰਾਉਣ ਜਾ ਰਹੀ ਹੈ।

 

ਰਿਪੋਰਟ ਮੁਤਾਬਕ ਉਨ੍ਹਾਂ ਦਾ ਵਿਆਹ `ਚ ਬੇਹੱਦ ਕਰੀਬੀ ਲੋਕ ਹੀ ਸ਼ਾਮਲ ਹੋਣਗੇ। ਹਾਲਾਂਕਿ, ਜਾਣਕਾਰੀ ਇਹ ਹੈ ਕਿ ਵਿਆਹ ਦਾ ਜਸ਼ਨ 21 ਦਸੰਬਰ ਨੂੰ ਇਕ ਵੱਡੇ ਰਿਸੇਪਸ਼ਨ ਪਾਰਟੀ `ਚ ਸੇਲੀਬ੍ਰੇਟ ਕੀਤਾ ਜਾਵੇਗਾ। ਇਸ ਗ੍ਰੈਂਡ ਪਾਰਟੀ `ਚ ਲਗਭਗ 100 ਮਹਿਮਾਨਾਂ ਦੇ ਆਉਣ ਦੀ ਉਮੀਦ ਹੈ।


ਜਿ਼ਕਰਯੋਗ ਹੈ ਕਿ ਦੋਵੇਂ ਪਰਿਵਾਰ ਵਾਲੇ ਇਸ ਵਿਆਹ ਨੂੰ ਲੈ ਕੇ ਤਿਆਰ ਹਨ ਅਤੇ ਖਬਰ ਹੈ ਕਿ ਦੋਵਾਂ ਦੇ ਵਿਆਹ ਦੀ ਤਾਰੀਖ ਵੀ ਤੈਅ ਹੋ ਗਈ ਹੈ। ਦੋਵੇਂ ਸਟਾਰ ਪਿਛਲੇ ਇਕ ਦਹਾਕੇ ਤੋਂ ਕੋਚ ਪੁਲੇਲਾ ਗੋਪੀਚੰਦ ਦੇ ਮਾਰਗ ਦਰਸ਼ਨ `ਚ ਟ੍ਰੇਨਿੰਗ ਕਰ ਰਹੇ ਹਨ। ਇਸ ਦੌਰਾਨ ਦੋਵਾਂ ਦਾ ਨਾਮ ਕਈ ਵਾਰ ਜੋੜਿਆ ਗਿਆ ਪ੍ਰੰਤੂ ਦੋਵੇਂ ਹੀ ਇਸ ਗੱਲ ਨੂੰ ਨਕਾਰਦੇ ਰਹੇ ਹਨ। ਸਾਨੀਆ ਨੇਹਵਾਲ ਦੇ ਨਾਮ 20 ਵੱਡੇ ਖਿਤਾਬ ਦਰਜ ਹਨ ਅਤੇ ਉਹ ਉਲੰਪਿਕ `ਚ ਭਾਰਤ ਵੱਲੋਂ ਮੈਡਲ ਜਿੱਤਣ ਵਾਲੀ ਪਹਿਲੀ ਬੈਡਮਿੰਟਨ ਖਿਡਾਰੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:reports says saina nehwal to tie knot with parupalli kashyap on dec 16 this year