ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਭ ਪੰਤ ਦੀ ਛੇਤੀ ਹੋਵੇਗੀ ਪਲੇਇੰਗ ਇਲੈਵਨ 'ਚ ਵਾਪਸੀ : ਪੋਂਟਿੰਗ

ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪੰਤ ਨੂੰ ਆਸਟ੍ਰੇਲੀਆ ਵਿਰੁੱਧ ਸੱਟ ਲੱਗਣ ਕਾਰਨ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਉਹ ਫਿੱਟ ਹੋਣ ਦੇ ਬਾਵਜੂਦ ਵਾਪਸੀ ਨਹੀਂ ਕਰ ਸਕੇ ਹਨ। ਕੇਐਲ ਰਾਹੁਲ ਟੀਮ ਇੰਡੀਆ 'ਚ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਨਿਭਾਅ ਰਹੇ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਪੰਤ ਛੇਤੀ ਹੀ ਵਾਪਸੀ ਕਰਨਗੇ।
 

ਪੋਂਟਿੰਗ ਨੇ ਟਵੀਟ ਉੱਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, "ਰਿਸ਼ਭ ਪੰਤ ਇੱਕ ਬਹੁਤ ਹੀ ਸਮਝਦਾਰ ਖਿਡਾਰੀ ਹੈ। ਮੈਂ ਆਈਪੀਐਲ ਦੇ ਆਗਾਮੀ ਸੀਜ਼ਨ 'ਚ ਉਨ੍ਹਾਂ ਦੇ ਨਾਲ ਫਿਰ ਕੰਮ ਕਰਨ ਲਈ ਉਤਸ਼ਾਹਿਤ ਹਾਂ। ਮੈਂ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਉਹ ਬੁਹਤ ਛੇਤੀ ਹੀ ਭਾਰਤੀ ਟੀਮ ਦੇ ਪਲੇਇੰਗ ਇਲੈਵਨ ਵਿੱਚ ਵਾਪਸੀ ਕਰਨਗੇ।"
 

 

ਪੰਤ ਦੇ ਆਸਟ੍ਰੇਲੀਆ ਵਿਰੁੱਧ ਮੁੰਬਈ 'ਚ ਖੇਡੇ ਗਏ ਵਨਡੇ ਮੈਚ ਦੌਰਾਨ ਸੱਟ ਲੱਗ ਗਈ ਸੀ ਅਤੇ ਉਨ੍ਹਾਂ ਦੀ ਥਾਂ ਕੇ.ਐਲ. ਰਾਹੁਲ ਨੇ ਵਿਕਟਕੀਪਿੰਗ ਕੀਤੀ ਸੀ ਅਤੇ ਰਾਹੁਲ ਉਦੋਂ ਤੋਂ ਹੀ ਭਾਰਤੀ ਕਪਤਾਨ ਵਿਰਾਟ ਦੀ ਪਹਿਲੀ ਪਸੰਦ ਬਣੇ ਹੋਏ ਹਨ।
 

ਟੀਮ ਪ੍ਰਬੰਧਕਾਂ ਨੇ ਨਿਊਜ਼ੀਲੈਂਡ ਦੇ ਨਾਲ ਹੋਏ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਪੰਤ ਦੀ ਥਾਂ ਰਾਹੁਲ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rishabh Pant a huge talent will be back in India XI soon Former Australia captain Ricky Ponting