ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੀ ਪਹਿਲਵਾਨ ਰਿਤੂ ਫੋਗਾਟ ਮਿਕਸ ਮਾਰਸ਼ਲ ਆਰਟਸ ’ਚ ਜੇਤੂ

ਭਾਰਤ ਦੀ ਸਾਬਕਾ ਮਹਿਲਾ ਪਹਿਲਵਾਨ ਰਿਤੂ ਫੋਗਾਟ ਨੇ ਸ਼ਨਿੱਚਰਵਾਰ ਨੂੰ ਆਪਣੇ ਮਿਕਸ ਮਾਰਸ਼ਲ ਆਰਟਸ (ਐਮਐਮਏ) ਕਰੀਅਰ ਦੀ ਜਿੱਤ ਨਾਲ ਸ਼ੁਰੂਆਤ ਕੀਤੀ।

 

 

ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਚ ਸੋਨ ਤਗਮਾ ਜਿੱਤਣ ਵਾਲੀ ਰਿਤੂ ਨੇ ਸ਼ਨਿੱਚਰਵਾਰ ਨੂੰ ਇਥੇ ਕੈਡੀਲੈਕ ਏਰੇਨਾ ਵਿਖੇ ਵਨ ਚੈਂਪੀਅਨਸ਼ਿਪ ਦੇ ‘ਏਜ ਆਫ਼ ਡ੍ਰੈਗਨਸਮੁਕਾਬਲੇ ਦੇ ਐਟੋਮਵੇਟ ਵਰਗ ਚ ਦੱਖਣੀ ਕੋਰੀਆ ਦੀ ਕਿਮ ਨਾਮ ਨੂੰ ਹਰਾਇਆ।

 

 

ਰੀਤੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜ-ਪੰਜ ਮਿੰਟ ਦੇ ਤਿੰਨ ਗੇੜ ਦਾ ਪਹਿਲਾ ਗੇੜ 3–37 ਮਿੰਟ ਦੇ ਅੰਦਰ ਹੀ ਟੀਕੇਓ ਦੇ ਅਧਾਰ 'ਤੇ ਜਿੱਤਿਆ।

 

 

ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਪਹਿਲਵਾਨ ਰਿਤੂ ਫੋਗਾਟ ਕੁਸ਼ਤੀ ਦੇ ਅਖਾੜੇ ਵਿੱਚ ਤਾਲ ਠੋਕਣ ਤੋਂ ਬਾਅਦ ਹੁਣ ਮਿਕਸ ਮਾਰਸ਼ਲ ਆਰਟਸ (ਐਮਐਮਏ) ਵਿੱਚ ਉਤਰ ਗਈ ਹਨ।

 

 

ਪੇਸ਼ੇਵਰ ਐਮਐਮਏ ਵਿੱਚ ਆਪਣੇ ਮੈਚ ਤੋਂ ਪਹਿਲਾਂ 24 ਸਾਲਾ ਰੀਤੂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਇਸ ਖੇਡ ਵਿੱਚ ਆਉਣ ਦਾ ਸਿਰਫ ਇੱਕ ਟੀਚਾ ਹੈ। ਰਿਤੂ ਨੇ ਕਿਹਾ, “ਮੈਂ ਮਿਕਸਡ ਮਾਰਸ਼ਲ ਆਰਟਸ ਵਿੱਚ ਵਿਸ਼ਵ ਚੈਂਪੀਅਨ ਬਣਨਾ ਚਾਹੁੰਦੀ ਹਾਂ। ਮੈਂ ਇਸ ਸਮੇਂ ਜੋ ਕਰ ਰਹੀ ਹਾਂ ਉਹ ਮੈਨੂੰ ਉਸੇ ਦਿਸ਼ਾ ਵੱਲ ਲੈ ਜਾ ਰਿਹਾ ਹੈ।”

 

 

ਰਿਤੂ ਨੇ ਕਿਹਾ ਸੀ, “ਮੈਂ ਆਪਣਾ ਪੂਰਾ ਦਿਲ ਇਸ ਨਵੀਂ ਗੇਮ ਵਿੱਚ ਲਗਾ ਦਿੱਤਾ ਹੈ। ਮੈਂ ਐਮਐਮਏ ਵਿੱਚ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਲਈ ਲੜਾਂਗੀ। ਇਸ ਖੇਡ ਚ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹਾਂ। ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।”

 

 

ਰਿਤੂ ਨੇ ਇਸ ਤੋਂ ਪਹਿਲਾਂ ਭਾਰਤ ਲਈ ਕੁਸ਼ਤੀ ਚ ਕਈ ਸਨਮਾਨ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਅਤੇ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਦੇ 48 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।

 

 

ਰਿਤੂ ਭਾਰਤੀ ਖੇਡਾਂ ਵਿੱਚ ਮਸ਼ਹੂਰ ਫੋਗਾਟ ਪਰਿਵਾਰ ਚੋਂ ਆਈ ਹਨ ਜਿਨ੍ਹਾਂ ਦੀ ਕਹਾਣੀ ਨੂੰ ਬਾਲੀਵੁੱਡ ਦੀ ਸੁਪਰਹਿੱਟ ਫਿਲਮ ਦੰਗਲ ਵਿੱਚ ਦਰਸਾਇਆ ਗਿਆ ਸੀ। ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਇਕ ਪ੍ਰਸਿੱਧ ਪਹਿਲਵਾਨ ਅਤੇ ਕੁਸ਼ਤੀ ਕੋਚ ਹਨ ਜਦਕਿ ਰਿਤੂ ਦੀਆਂ ਭੈਣਾਂ ਗੀਤਾ, ਬਬੀਤਾ ਅਤੇ ਸੰਗੀਤਾ ਕੁਸ਼ਤੀ ਚ ਚੈਂਪੀਅਨ ਰਹਿ ਚੁੱਕੀਆਂ ਹਨ। ਰੀਤੂ ਉਨ੍ਹਾਂ ਦੇ ਪਰਿਵਾਰ ਦੀ ਪਹਿਲੀ ਮੈਂਬਰ ਹੈ ਜੋ ਇਕ ਖੇਡ ਚ ਮਾਹਰ ਬਣਨ ਮਗਰੋਂ ਕਿਸੇ ਦੂਜੀ ਖੇਡ ਚ ਕੁੱਦ ਪਈ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ritu Phogat wins in MMA debut beats South Korea Kim Nam Hee