ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ 'ਚ ਬਣਾਈਆਂ 14000 ਦੌੜਾਂ

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਪੰਜਵੇਂ ਟੀ20 ਮੈਚ ਦੌਰਾਨ ਕੌਮਾਂਤਰੀ ਕ੍ਰਿਕਟ 'ਚ ਆਪਣੀਆਂ 14,000 ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੇ ਨਿਊਜ਼ੀਲੈਂਡ ਵਿਰੁੱਧ 31 ਦੌੜਾਂ ਬਣਾ ਕੇ ਕੌਮਾਂਤਰੀ ਕਰੀਅਰ 'ਚ ਆਪਣੀਆਂ 14,000 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ।
 

ਰੋਹਿਤ ਅਜਿਹਾ ਕਰਨ ਵਾਲੇ ਦੁਨੀਆ ਦੇ 43ਵੇਂ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ 32 ਟੈਸਟ ਮੈਚਾਂ 'ਚ 2141 ਦੌੜਾਂ, 224 ਵਨਡੇ ਮੈਚਾਂ 'ਚ 9115 ਦੌੜਾਂ ਅਤੇ 107 ਟੀ20 ਮੈਚਾਂ 'ਚ 2713 ਦੌੜਾਂ ਬਣਾਈਆਂ ਹਨ।
 

 

ਰੋਹਿਤ ਕੌਮਾਂਤਰੀ ਕ੍ਰਿਕਟ 'ਚ 14,000 ਦੌੜਾਂ ਬਣਾਉਣ ਵਾਲੇ ਭਾਰਤ ਦੇ 8ਵੇਂ ਖਿਡਾਰੀ ਹਨ। ਰੋਹਿਤ ਤੋਂ ਪਹਿਲਾਂ ਭਾਰਤ ਵੱਲੋਂ ਇਸ ਸੂਚੀ 'ਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਸੌਰਭ ਗਾਂਗੁਲੀ, ਮਹਿੰਦਰ ਸਿੰਘ ਧੋਨੀ, ਵਰਿੰਦਰ ਸਹਿਵਾਗ ਅਤੇ ਮੁਹੰਮਦ ਅਜ਼ਹਰੂਦੀਨ ਸ਼ਾਮਲ ਹਨ।
 

ਭਾਰਤ ਨੇ ਐਤਵਾਰ (2 ਫਰਵਰੀ) ਨੂੰ ਮਾਉਂਟ ਮੂਨੂਨੁਈ ਦੇ ਬੇਅ ਓਵਲ ਮੈਦਾਨ 'ਤੇ ਪੰਜਵੇਂ ਅਤੇ ਅੰਤਮ ਟੀ -20 ਮੈਚ ਵਿਚ ਮੇਜ਼ਬਾਨ ਨਿ Newਜ਼ੀਲੈਂਡ ਦੇ ਸਾਹਮਣੇ 164 ਦੌੜਾਂ ਦਾ ਟੀਚਾ ਰੱਖਿਆ। ਟਾਸ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ। ਵਿਕਟ 'ਤੇ 163 ਦੌੜਾਂ ਬਣਾਈਆਂ। ਇਸ ਵਿੱਚ ਲੋਕੇਸ਼ ਰਾਹੁਲ ਦੇ 45 ਦੌੜਾਂ, ਕਪਤਾਨ ਰੋਹਿਤ ਸ਼ਰਮਾ ਦੁਆਰਾ 60 (ਸੇਵਾ ਮੁਕਤ ਸੱਟ) ਅਤੇ ਸ਼੍ਰੇਅਸ ਅਈਅਰ ਦੇ ਨਾਬਾਦ 33 ਦੌੜਾਂ ਸ਼ਾਮਲ ਹਨ।
 

ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ :
ਨਿਊਜ਼ੀਲੈਂਡ ਵਿਰੁੱਧ ਖੇਡੇ ਗਏ 5ਵੇਂ ਟੀ20 ਮੁਕਾਬਲੇ 'ਚ ਰੋਹਿਤ ਸ਼ਰਮਾ ਨੇ ਸੱਭ ਤੋਂ ਵੱਧ ਵਾਰ 50+ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਦੇ ਨਾਂ ਟੀ20 'ਚ ਕੁਲ 24 ਅਰਧ ਸੈਂਕੜੇ ਹਨ, ਜਦਕਿ ਰੋਹਿਤ ਸ਼ਰਮਾ 25 ਸੈਂਕੜੇ ਲਗਾ ਕੇ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਹੈਰਾਨੀ ਦੀ ਗੱਲ ਹੈ ਕਿ 82 ਟੀ20 ਮੈਚ ਖੇਡ ਚੁੱਕੇ ਵਿਰਾਟ ਕੋਹਲੀ ਨੇ ਹਾਲੇ ਤਕ ਟੀ20 'ਚ ਇੱਕ ਵੀ ਸੈਂਕੜਾ ਨਹੀਂ ਲਾਇਆ ਹੈ। ਵਿਰਾਟ ਕੋਹਲੀ ਦੀਆਂ ਟੀ20 'ਚ 2794 ਦੌੜਾਂ ਹਨ, ਜਦਕਿ ਰੋਹਿਤ ਦੇ ਨਾਂ 2773 ਦੌੜਾਂ ਬਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Sharma becomes eighth Indian to score 14000 international runs