ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਤੋੜਿਆ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ, ਵਿਰਾਟ ਨੂੰ ਵੀ ਪਿੱਛੇ ਛੱਡਿਆ

ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸ੍ਰੀਲੰਕਾ ਦੇ ਮਹਾਨ ਖਿਡਾਰੀ ਸਨਥ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡੇ ਗਏ ਲੜੀ ਦੇ ਅੰਤਮ ਮੈਚ 'ਚ ਰੋਹਿਤ ਨੇ 9 ਦੌੜਾਂ ਬਣਾਉਂਦਿਆਂ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ 34 ਦੌੜਾਂ ਬਣਾ ਕੇ ਵਿਰਾਟ ਕੋਹਲੀ ਦਾ 2 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ।
 

ਵੈਸਟਇੰਡੀਜ਼ ਵਿਰੁੱਧ 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਰੋਹਿਤ 9 ਦੌੜਾਂ ਬਣਾ ਕੇ ਬਤੌਰ ਸਲਾਮੀ ਬੱਲੇਬਾਜ ਇੱਕ ਸਾਲ 'ਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਰੋਹਿਤ ਨੇ ਸਾਬਕਾ ਸ੍ਰੀਲੰਕਾਈ ਸਲਾਮੀ ਬੱਲੇਬਾਜ ਸਨਥ ਜੈਸੂਰੀਆ ਨੂੰ ਪਿੱਛੇ ਛੱਡ ਦਿੱਤਾ ਹੈ। ਜੈਸੂਰੀਆ ਨੇ 1997 'ਚ ਬਤੌਰ ਸਲਾਮੀ ਬੱਲੇਬਾਜ 2387 ਦੌੜਾਂ ਬਣਾਈਆਂ ਸਨ, ਜਦਕਿ ਰੋਹਿਤ ਦੀਆਂ 2442 ਦੌੜਾਂ ਹੋ ਚੁੱਕੀਆਂ ਹਨ।
 

ਰੋਹਿਤ ਨੇ ਆਊਟ ਹੋਣ ਤੋਂ ਪਹਿਲਾਂ 63 ਗੇਂਦਾਂ 'ਚ 63 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੇ ਇਸ ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਕੁੱਲ 2442 ਦੌੜਾਂ ਹੋ ਚੁੱਕੀਆਂ ਹਨ। ਰੋਹਿਤ ਨੇ ਇਸ ਸਾਲ ਵਨਡੇ 'ਚ 1490 ਦੌੜਾਂ, ਟੀ20 'ਚ 396 ਅਤੇ ਟੈਸਟ 'ਚ 556 ਦੌੜਾਂ ਬਣਾਈਆਂ ਹਨ। ਰੋਹਿਤ ਫਿਲਹਾਲ ਸਾਲ 2019 'ਚ ਵਨਡੇ ਕ੍ਰਿਕਟ 'ਚ ਸੱਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਸੱਭ ਤੋਂ ਅੱਗੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ ਇਸ ਸਾਲ 1400 ਦੌੜਾਂ ਦੇ ਅੰਕੜੇ ਤਕ ਨਹੀਂ ਪਹੁੰਚਿਆ ਹੈ।


 

ਰੋਹਿਤ ਨੇ ਮੈਚ ਦੀ ਪਾਰੀ 'ਚ 34 ਦੌੜਾਂ ਬਣਾ ਕੇ ਵਿਰਾਟ ਕੋਹਲੀ ਦੇ ਇੱਕ ਸਾਲ 'ਚ ਸੱਭ ਤੋਂ ਵੱਧ ਦੌੜਾਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਵਿਰਾਟ ਨੇ ਸਾਲ 2017 'ਚ 26 ਮੈਚਾਂ 'ਚ 6 ਸੈਂਕੜੇ ਅਤੇ 7 ਅਰਧ ਸੈਂਕੜੇ ਦੀ ਮਦਦ ਨਾਲ 1460 ਦੌੜਾਂ ਬਣਾਈਆਂ ਸਨ। ਹੁਣ ਰੋਹਿਤ ਸ਼ਰਮਾ ਸਾਲ ਨੇ 2019 'ਚ 28 ਮੈਚਾਂ 'ਚ 7 ਸੈਂਕੜੇ ਅਤੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 1490 ਦੌੜਾਂ ਬਣਾ ਲਈਆਂ ਹਨ ਅਤੇ ਵਿਰਾਟ ਦੇ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ।
 

ਇੱਕ ਸਾਲ 'ਚ ਸੱਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹਾਲੇ ਵੀ ਸਚਿਨ ਤੇਂਦੁਲਕਰ ਦੇ ਨਾਂ ਦਰਜ ਹੈ। ਸਚਿਨ ਨੇ 1998 'ਚ 34 ਮੈਚ ਦੀ 33 ਪਾਰੀਆਂ 'ਚ 1894 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸਚਿਨ ਨੇ 9 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Sharma breaks Sanath Jayasuriya record