ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਚ ਤੋਂ ਬਾਅਦ ਮੈਦਾਨ ਵਿੱਚ ਬੇਟੀ ਨਾਲ ਖੇਡਦੇ ਨਜ਼ਰ ਆਏ ਰੋਹਿਤ ਸ਼ਰਮਾ- CUTE VIDEO


MIvsKKR:  ਰੋਹਿਤ ਸ਼ਰਮਾ ਆਈਪੀਐਲ-2019 ਦੀ ਪੁਆਇੰਟ ਟੇਬਲ ਵਿੱਚ ਮੁੰਬਈ ਇੰਡੀਅਨਜ਼ ਨੂੰ ਟਾਪ ਉੱਤੇ ਪਹੁੰਚਾਉਣ ਤੋਂ ਬਾਅਦ ਮੈਦਾਨ ਉੱਤੇ ਬੇਟੀ ਸਮਾਇਰਾ ਅਤੇ ਪਤਨੀ ਰਿਤਿਕਾ ਸਜਦੇਹ ਨਾਲ ਖੇਡਦੇ ਹੋਏ ਨਜ਼ਰ ਆਏ।

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਸ਼ਾਨਦਾਰ 55 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਨ੍ਹਾਂ ਨੇ 48 ਗੇਂਦਾਂ ਵਿੱਚ 8 ਚੌਕਿਆਂ ਨਾਲ ਅਰਧ ਸੈਂਕੜੇ ਦੀ ਪਾਰੀ ਖੇਡੀ।
 

 

ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਕੋਲਕਾਤਾ ਨਾਈਟਰਾਇਡਰਜ਼ ਵਿਰੁੱਧ 133 ਦੌੜਾਂ ਦਾ ਪਿੱਛਾ ਕਰ ਰਹੀ ਸੀ। ਰੋਹਿਤ ਨੇ ਬਿਨਾਂ ਰਿਸਕ ਲਏ ਕਮਜ਼ੋਰ ਗੇਂਦਾਂ ਨੂੰ ਖੇਡਿਆ।


ਰੋਹਿਤ ਸ਼ਰਮਾ ਨੇ ਆਪਣੇ ਇਸ ਅਰਧ ਸੈਂਕੜੇ ਨੂੰ ਆਪਣੀ ਬੇਟੀ ਸਮਾਇਰਾ ਨੂੰ ਸਮਰਪਿਤ ਕੀਤਾ ਹੈ। ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੇਰੀ ਬੇਟੀ ਮੈਨੂੰ ਇਥੇ ਹਰ ਮੈਚ ਵਿੱਚ ਖੇਡਦੇ ਹੋਏ ਵੇਖਣ ਆ ਰਹੀ ਹੈ। ਪਹਿਲਾਂ ਮੈਂ ਦੌੜਾਂ ਨਹੀਂ ਬਣਾਉਂਦਾ ਸੀ ਪਰ ਅੱਜ ਬਣਾਈਆਂ ਤਾਂ ਉਹ ਸੋ ਗਈ ਸੀ।  

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Sharma Celebrates with daughter samaira after Mumbai Indians Beat Kolkata Knight Riders watch adorable video