ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਵਨਡੇ 'ਚ ਬਣਾਈਆਂ 9000 ਦੌੜਾਂ

ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਬੰਗਲੁਰੂ 'ਚ ਇੱਕ ਖਾਸ ਰਿਕਾਰਡ ਬਣਾਇਆ ਹੈ। ਰੋਹਿਤ ਸ਼ਰਮਾ ਨੇ ਇਸ ਮੈਚ 'ਚ 4 ਦੌੜਾਂ ਬਣਾਉਂਦੇ ਹੀ ਇੱਕ ਖਾਸ ਮਾਮਲੇ 'ਚ ਮਹਾਨ ਕ੍ਰਿਕਟਰਾਂ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਸ਼ਰਮਾ ਦੇ ਨਾਂ ਵਨਡੇ ਕ੍ਰਿਕਟ 'ਚ 9000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ।
 

 

ਸਭ ਤੋਂ ਵੱਡੀ ਗੱਲ ਇਹ ਹੈ ਕਿ ਰੋਹਿਤ ਨੇ ਇਹ ਦੌੜਾਂ ਬਣਾਉਣ ਲਈ ਇਨ੍ਹਾਂ ਤਿੰਨ ਮਹਾਨ ਖਿਡਾਰੀਆਂ ਤੋਂ ਘੱਟ ਪਾਰੀਆਂ ਖੇਡੀਆਂ ਹਨ। ਰੋਹਿਤ ਸ਼ਰਮਾ ਨੇ 217 ਪਾਰੀਆਂ 'ਚ 9 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਸੌਰਭ ਗਾਂਗੁਲੀ ਨੇ 228 ਪਾਰੀਆਂ, ਸਚਿਨ ਤੇਂਦੁਲਕਰ ਨੇ 235 ਅਤੇ ਬ੍ਰਾਇਨ ਲਾਰਾ ਨੇ 239 ਪਾਰੀਆਂ 'ਚ 9000 ਵਨਡੇ ਦੌੜਾਂ ਪੂਰੀਆਂ ਕੀਤੀਆਂ ਸਨ।
 

 

ਸਭ ਤੋਂ ਤੇਜ਼ 9000 ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਦਰਜ ਹੈ। ਉਨ੍ਹਾਂ ਨੇ 194 ਪਾਰੀਆਂ 'ਚ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਏਬੀ ਡਿਵੀਲੀਅਰਜ਼ ਹਨ, ਜਿਨ੍ਹਾਂ ਨੇ 205 ਪਾਰੀਆਂ 'ਚ 9000 ਦੌੜਾਂ ਬਣਾਈਆਂ।
 

 

ਵਰਡੇ ਕਰੀਅਰ ਦਾ 29ਵਾਂ ਸੈਂਕੜਾ ਜੜਿਆ :
ਇਸ ਮੈਚ 'ਚ ਰੋਹਿਤ ਸ਼ਰਮਾ ਨੇ ਆਪਣੇ ਵਨਡੇ ਕਰੀਅਰ ਦਾ 29ਵਾਂ ਸੈਂਕੜਾ ਲਗਾਇਆ। ਰੋਹਿਤ ਨੇ ਆਪਣਾ ਸੈਂਕੜਾ 109 ਗੇਂਦਾਂ 'ਚ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਸਨਥ ਜੈਸੂਰੀਆ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਸ਼ਰਮਾ ਦੇ ਹੁਣ ਵਨਡੇ 'ਚ 29 ਸੈਂਕੜੇ ਹੋ ਗਏ ਹਨ। ਵਨਡੇ 'ਚ ਸੈਂਕੜਿਆਂ ਦੇ ਮਾਮਲੇ 'ਚ ਰੋਹਿਤ, ਸਨਥ ਜੈਸੂਰੀਆ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ 'ਤੇ ਆ ਗਏ ਹਨ। ਹੁਣ ਉਹ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਰਿੱਕੀ ਪੋਟਿੰਗ ਤੋਂ ਇੱਕ ਸੈਂਕੜੇ ਪਿੱਛੇ ਹਨ। ਰਿੱਕੀ ਪੋਟਿੰਗ ਦੇ ਵਨਡੇ ਮੈਚਾਂ 'ਚ 30 ਸੈਂਕੜੇ ਹਨ। ਪਹਿਲੇ ਨੰਬਰ 'ਤੇ ਸਚਿਨ ਤੇਂਦੁਲਕਰ (49 ਸੈਂਕੜੇ) ਅਤੇ ਦੂਜੇ ਨੰਬਰ 'ਤੇ ਵਿਰਾਟ ਕੋਹਲੀ (43 ਸੈਂਕੜੇ) ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Sharma completed 9000 Odi Runs