ਰੋਹਿਤ ਸ਼ਰਮਾ ਦੇ ਇਤਿਹਾਸਿਕ ਸੈਂਕੜੇ (111 ਦੌੜਾਂ) ਦੇ ਦਮ ਤੇ ਭਾਰਤੀ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਸਾਹਮਣੇ 196 ਦੌੜਾਂ ਦਾ ਟੀਚਾ ਰੱਖਿਆ। ਲਖਨਊ ਚ ਖੇਡੇ ਜਾ ਰਹੇ ਦੂਜੇ ਟੀ20 ਚ ਟਾਚ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਚ 2 ਵਿਕਟਾਂ ਖੋਹ ਕੇ 195 ਦੌੜਾਂ ਦਾ ਵੱਡਾ ਸਕੋਰ ਬਣਾ ਦਿੱਤਾ।
ਰੋਹਿਤ ਸ਼ਰਮਾ ਨੇ 61 ਗੇਂਦਾਂ ਚ 8 ਚੋਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਨਾਬਾਦ 111 ਦੌੜਾਂ ਦੀ ਪਾਰੀ ਖੇਡੀ। ਇਹ ਟੀ20 ਚ ਉਨ੍ਹਾਂ ਦਾ ਚੌਥਾਂ ਸੈਂਕੜਾ ਹੈ। ਇਸਦੇ ਬਾਅਦ ਬੱਲੇਬਾਜ਼ੀ ਕਰਨ ਆਏ ਰਿਸ਼ਭ ਪੰਤ ਇੱਕ ਵਾਰ ਫਿਰ ਆਪਣਾ ਅਸਰ ਦਿਖਾਉਣ ਚ ਅਸਫਲ ਰਹੇ। 6 ਗੇਂਦਾਂ ਚ 5 ਦੌੜਾਂ ਬਣਾ ਕੇ ਇਹ ਨੌਜਵਾਨ ਬੱਲੇਬਾਜ਼ ਖੈਰੀ ਪਿਏਰੇ ਦਾ ਸਿ਼ਕਾਰ ਬਣ ਗਿਆ।
Innings Break!
— BCCI (@BCCI) November 6, 2018
Batting heroics from the Skipper (111*) as #TeamIndia post a formidable total of 195/2 for the Windies to chase.
Stay tuned #INDvWI pic.twitter.com/p1p09sZC6V
ਲੋਕੇਸ਼ ਰਾਹੁਲ 26 ਦੌੜਾਂ ਬਣਾ ਕੇ ਨਾਬਾਦ ਰਹੇ। ਸਿ਼ਖਰ ਧਵਨ ਨੇ 43 ਅਤੇ ਰਿਸ਼ਭ ਪੰਤ ਨੇ 5 ਦੌੜਾਂ ਬਣਾਈਆਂ। ਸਿ਼ਖਰ ਧਵਨ ਪਿਛਲੇ ਸੱਤ ਮੈਂਚਾਂ ਚ ਪਹਿਲੀ ਵਾਰ 40 ਦੇ ਪਾਰ ਦੌੜਾਂ ਬਣਾ ਪਾਏ ਹਨ। ਵੈਸਟ ਇੰਡੀਜ਼ ਖਿਲਾਫ ਪੰਜ ਮੈਚਾਂ ਦੀ ਵਨਡੇ ਸੀਰੀਜ਼ ਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 38 ਦੌੜਾਂ ਦਾ ਸੀ। ਟੀ20 ਸੀਰੀਜ਼ ਦੇ ਪਹਿਲੇ ਮੈਚ ਚ ਉਹ 3 ਦੌੜ ਬਣਾ ਕੇ ਆਊਟ ਹੋ ਗਏ ਸਨ।