ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਲਗਾਇਆ 28ਵਾਂ ਸੈਂਕੜਾ, ਤੋੜ ਦਿੱਤਾ ਇਹ ਵਿਸ਼ਵ ਰਿਕਾਰਡ

ਵੈਸਟਇੰਡੀਜ਼ ਵਿਰੁੱਧ ਦੂਜੇ ਇੱਕ ਰੋਜ਼ਾ ਮੈਚ 'ਚ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ 28ਵਾਂ ਸੈਂਕੜਾ ਲਗਾਇਆ। ਰੋਹਿਤ ਨੇ ਆਪਣੀ ਇਸ ਪਾਰੀ 'ਚ 11 ਚੌਕੇ ਅਤੇ 2 ਛੱਕੇ ਲਗਾਏ। ਰੋਹਿਤ ਨੇ 107 ਦੌੜਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਇੱਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
 

ਦਰਅਸਲ, ਇਹ ਇਸ ਸਾਲ ਦਾ ਰੋਹਿਤ ਦਾ 10ਵਾਂ ਸੈਂਕੜਾ ਹੈ। ਬਤੌਰ ਸਲਾਮੀ ਬੱਲੇਬਾਜ਼ ਇੱਕ ਸਾਲ 'ਚ 10 ਸੈਂਕੜੇ ਲਗਾਉਣ ਵਾਲੇ ਉਹ ਦੁਨੀਆ ਦੇ ਪਹਿਲੇ ਸਲਾਮੀ ਬੱਲੇਬਾਜ਼ ਹਨ। ਰੋਹਿਤ ਨੇ ਸਚਿਨ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਸਾਲ 1998 'ਚ ਬਤੌਰ ਸਲਾਮੀ ਬੱਲੇਬਾਜ਼ 9 ਸੈਂਕੜੇ ਲਗਾਏ ਸਨ। ਇਸ ਸਾਲ ਰੋਹਿਤ ਨੇ 7 ਸੈਂਕੜੇ ਵਨਡੇ ਅਤੇ 3 ਸੈਂਕੜੇ ਟੈਸਟ ਕ੍ਰਿਕਟ 'ਚ ਲਗਾਏ ਹਨ।
 

ਜ਼ਿਕਰਯੋਗ ਹੈ ਕਿ ਇੱਕ ਸਾਲ 'ਚ 7 ਵਨਡੇ ਸੈਂਕੜੇ ਲਗਾਉਣ ਵਾਲੇ ਉਹ ਦੁਨੀਆ ਦੇ ਚੌਥੇ ਖਿਡਾਰੀ ਹਨ। ਇੱਕ ਸਾਲ 'ਚ ਸੱਭ ਤੋਂ ਵੱਧ 9 ਵਨਡੇ ਸੈਂਕੜੇ ਬਣਾਉਣ ਦਾ ਵਿਸ਼ਵ ਰਿਕਾਰਡ ਸਚਿਨ ਦੇ ਨਾਂ ਹੈ। ਰੋਹਿਤ ਸ਼ਰਮਾ ਨੇ ਸੌਰਭ ਗਾਂਗੁਲੀ ਅਤੇ ਡੇਵਿਡ ਵਾਰਨਰ ਦੀ ਬਰਾਬਰੀ ਕੀਤੀ ਹੈ।
 

ਰੋਹਿਤ ਸ਼ਰਮਾ ਦੇ ਵਨਡੇ 'ਚ ਕੁੱਲ 28 ਸੈਂਕੜੇ ਹੋ ਗਏ ਹਨ ਅਤੇ ਹੁਣ ਉਹ ਸੱਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਆ ਗਏ ਹਨ। ਉਨ੍ਹਾਂ ਦੇ ਜੈਸੂਰਿਆ ਦੇ 28 ਸੈਂਕੜਿਆਂ ਦੀ ਬਰਾਬਰੀ ਕਰ ਲਈ ਹੈ। ਹੁਣ ਉਨ੍ਹਾਂ ਤੋਂ ਅੱਗੇ ਰਿੱਕੀ ਪੋਂਟਿੰਗ (30), ਵਿਰਾਟ ਕੋਹਲ (43) ਅਤੇ ਸਚਿਨ ਤੇਂਦੁਲਕਰ (49) ਹਨ। 
 

ਰੋਹਿਤ ਸ਼ਰਮਾ ਨੇ ਸੈਂਕੜਿਆਂ ਦੇ ਨਾਲ-ਨਾਲ ਇੱਕ ਸਾਲ 'ਚ ਸੱਭ ਤੋਂ ਵੱਧ ਛੱਕੇ ਲਗਾਉਣ ਦਾ ਆਪਣਾ ਰਿਕਾਰਡ ਹੀ ਤੋੜ ਦਿੱਤਾ ਹੈ। ਰੋਹਿਤ ਨੇ ਇਸ ਸਾਲ 75 ਛੱਕੇ ਲਗਾਏ ਹਨ। ਪਿਛਲੇ ਸਾਲ ਰੋਹਿਤ ਨੇ ਸੱਭ ਤੋਂ ਵੱਧ 74 ਛੱਕੇ ਲਗਾਏ ਸਨ। ਸਾਲ 2017 'ਚ ਰੋਹਿਤ ਨੇ 65 ਛੱਕੇ ਲਗਾਏ ਸਨ।
 

ਰੋਹਿਤ ਸ਼ਰਮਾ ਵਨਡੇ ਕ੍ਰਿਕਟ 'ਚ ਸਾਲ 2019 'ਚ 1300 ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਰੋਹਿਤ ਨੇ ਸਾਲ 2013 'ਚ 1293 ਦੌੜਾਂ ਬਣਾਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rohit sharma slammed 28th odi century